PCB ਦੇ ਸਾਲਾਨਾ ਬਜਟ ''ਚ ਵੱਡਾ ਬਦਲਾਅ, ਘਰੇਲੂ ਕ੍ਰਿਕਟ ਨੂੰ ਦਿੱਤਾ ਜ਼ਿਆਦਾ ਮਹੱਤਵ
Saturday, Jun 27, 2020 - 02:27 AM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਸਲਾਨਾ ਬਜਟ 'ਚ 10 ਫੀਸਦੀ ਦੀ ਕਟੌਤੀ ਕਰਕੇ ਉਸਦਾ ਸਭ ਤੋਂ ਵੱਡਾ ਹਿੱਸਾ 7 ਅਰਬ 76 ਕਰੋੜ ਰੁਪਏ ਘਰੇਲੂ ਕ੍ਰਿਕਟ ਦੇ ਵਿਕਾਸ ਨੂੰ ਅਲਾਟ ਕੀਤਾ ਹੈ। ਬੋਰਡ ਆਫ ਗਰਵਨਰਸ ਨੇ ਸ਼ੁੱਕਰਵਾਰ ਨੂੰ ਇਸ ਬਜਟ ਨੂੰ ਮਨਜ਼ੂਰੀ ਦਿੱਤੀ। ਬਜਟ ਅਲਾਟਮੈਂਟ ਦੇ ਕੁੱਲ ਖਰਚੇ ਦਾ 71 ਫੀਸਦੀ ਕ੍ਰਿਕਟ ਗਤੀਵਿਧੀਆਂ ਨੂੰ ਦਿੱਤਾ ਗਿਆ ਹੈ।
ਇਸ 'ਚ 25.2 ਫੀਸਦੀ ਘਰੇਲੂ ਕ੍ਰਿਕਟ ਤੇ 19.3 ਫੀਸਦੀ ਅੰਤਰਰਾਸ਼ਟਰੀ ਕ੍ਰਿਕਟ ਦੇ ਲਈ ਰੱਖਿਆ ਗਿਆ ਹੈ, ਇਸ ਦੌਰਾਨ 5.5 ਫੀਸਦੀ ਮਹਿਲਾ ਕ੍ਰਿਕਟ, 19.7 ਫੀਸਦੀ ਪੀ. ਐੱਸ. ਐੱਲ. 2021 ਤੇ 1.5 ਫੀਸਦੀ ਮੈਡੀਕਲ ਤੇ ਖੇਡ ਵਿਗਿਆਨ ਦੇ ਲਈ ਰੱਖਿਆ ਗਿਆ ਹੈ। ਅਹਿਸਾਨ ਮਨੀ ਦੀ ਪ੍ਰਧਾਨਗੀ ਵਾਲੀ ਵੀਡੀਓ ਕਾਨਫਰੰਸ 'ਚ ਬਜਟ 10 ਫੀਸਦੀ ਘੱਟ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।