ਟੀ20 ਦੇ ਯੁੱਗ 'ਚ ਟੈਸਟ ਟੀਮ ਲਈ ਨਵੇਂ ਕ੍ਰਿਕਟਰਾਂ ਦੀ ਚੋਣ BCCI ਲਈ ਵੱਡੀ ਚੁਣੌਤੀ

Thursday, Jun 15, 2023 - 08:47 PM (IST)

ਟੀ20 ਦੇ ਯੁੱਗ 'ਚ ਟੈਸਟ ਟੀਮ ਲਈ ਨਵੇਂ ਕ੍ਰਿਕਟਰਾਂ ਦੀ ਚੋਣ BCCI ਲਈ ਵੱਡੀ ਚੁਣੌਤੀ

ਸਪੋਰਟਸ ਡੈਸਕ- ਡਬਲਯੂ. ਟੀ. ਸੀ. ਫਾਈਨਲ ਗਵਾਉਣ ਵਾਲੀ ਟੀਮ ਇੰਡੀਆ ਦੀ ਆਖਰੀ-11 ’ਚ ਸ਼ਾਮਲ 6 ਖਿਡਾਰੀ ਇਸ ਸਾਲ ਦੇ ਅੰਤ ਤਕ 35 ਸਾਲ ਦੀ ਉਮਰ ਦੇ ਗੇੜ ’ਚ ਆ ਜਾਣਗੇ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੀ 2025 ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤਕ ਜ਼ਿਆਦਾਤਰ ਕ੍ਰਿਕਟਰ ਫਿਟਨੈੱਸ ਬਰਕਰਾਰ ਰੱਖ ਸਕਣਗੇ ਜਾਂ ਨਹੀਂ। ਕ੍ਰਿਕਟ ਵਿਚ ਉਮਰ ਵਧਣਾ ਨਾ ਤਾਂ ਜਾਇਜ਼ ਹੈ ਤੇ ਨਾ ਹੀ ਰਾਸ਼ਟਰ ਵਿਰੋਧੀ, ਅਜਿਹੇ ਵਿਚ ਚੋਣਕਾਰਾਂ ਸਾਹਮਣੇ ਵੱਡਾ ਸਵਾਲ ਹੈ ਕਿ ਉਹ ਟੀ-20 ਯੁੱਗ ’ਚ ਨਵੇਂ ਬੱਲੇਬਾਜ਼ਾਂ ’ਤੇ ਭਰੋਸਾ ਕਰਕੇ ਬਦਲਾਅ ਦੀ ਪ੍ਰਕਿਰਿਆ ਨੂੰ ਦੋਹਰਾਏਗਾ ਜਾਂ ਨਹੀਂ ਜਾਂ ਫਿਰ 35 ਦੀ ਯੰਗ ਟੀਮ ਇੰਡੀਆ ’ਤੇ ਹੀ ਭਰੋਸਾ ਕਰਨਗੇ। ਹਾਲਾਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੌਰਾਨ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ ਪਰ ਫਾਈਨਲ ਮੁਕਾਬਲੇ ’ਚ ਜ਼ਿਆਦਾਤਰ ਥਕਾਨ ਤੇ ਜ਼ੋਸ਼ ਦੀ ਕਮੀ ਟੀਮ ਇੰਡੀਆ ’ਤੇ ਭਾਰੀ ਪੈ ਗਈ।

ਟਾਪ ਆਰਡਰ ਦੀ ਔਸਤ ਡਿੱਗੀ

ਜੇਕਰ ਪਿਛਲੇ 6 ਸਾਲ ਦੇ ਅੰਕੜੇ ਦੇਖੇ ਜਾਣ ਤਾਂ ਭਾਰਤੀ ਟਾਪ-5 ਬੱਲੇਬਾਜ਼ਾਂ ਦੀ ਔਸਤ 43 ਤੋਂ 34 ਤਕ ਆ ਗਈ ਹੈ। ਜਨਵਰੀ 2017 ਤੋਂ ਜੁਲਾਈ 2019 ਤਕ ਇਹ 43, ਵਿਸ਼ਵ ਟੈਸਟ ਚੈਂਪੀਅਨਸ਼ਿਪ 2019 ਤੋਂ 2021 ਤਕ 41 ਤੇ ਡਬਲਯੂ. ਟੀ. ਸੀ. 2021ਤੋਂ 2023 ਵਿਚ ਇਹ 34 ਤਕ ਆ ਗਈ ਹੈ। 2017 ਤੋਂ ਜੁਲਾਈ ਤਕ ਟਾਪ 5 ਬੱਲੇਬਾਜ਼ਾਂ ਨੇ ਜਿਹੜੀਆਂ 17,042 ਦੌੜਾਂ ਬਣਾਈਆਂ ਹਨ, ਉਹ ਪਿਛਲੇ ਗੇੜ ’ਚ 5675 ਤਕ ਆ ਗਈਆਂ ਹਨ। ਇਸ ਮਾਮਲੇ ’ਚ ਆਸਟਰੇਲੀਆਈ ਬੱਲੇਬਾਜ਼ਾਂ ਦੀ ਪਿਛਲੇ 6 ਸਾਲਾਂ ਤੋਂ ਲਗਾਤਾਰ ਔਸਤ ਵਧੀਆ ਹੋ ਰਹੀ ਹੈ।

ਇਹ ਵੀ ਪੜ੍ਹੋ : OMG : ਭਾਰਤੀ ਗੇਂਦਬਾਜ਼ ਨੇ ਇਕ ਗੇਂਦ 'ਤੇ ਲੁਟਾਈਆਂ 18 ਦੌੜਾਂ, ਵੇਖੋ ਵੀਡੀਓ

ਇਕੱਠੇ ਹੋਣ ਵਾਲੀ ਰਿਟਾਇਰਮੈਂਟ ਤੋਂ ਸੰਭਲਣ ਦੀ ਲੋੜ

ਟੀਮ ਇੰਡੀਆ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਜਿੰਕਯ ਰਹਾਨੇ, ਚੇਤੇਸ਼ਵਰ ਪੁਜਾਰਾ, ਉਮੇਸ਼ ਯਾਦਵ ਲਗਭਗ ਇਕ ਹੀ ਉਮਰ ਦੇ ਹਨ। ਇਹ ਸਾਰੇ ਇਕੱਠੇ ਸੰਨਿਆਸ ਲੈਣਗੇ ਤਾਂ ਇਨ੍ਹਾਂ ਦੀ ਜਗ੍ਹਾ ਭਰਨ ਲਈ ਅਜੇ ਤਕ ਬੀ. ਸੀ. ਸੀ. ਆਈ. ਕੋਲ ਆਦਰਸ਼ ਬਦਲ ਨਹੀਂ ਹੋਣਗੇ। ਜ਼ਿਆਦਾਤਰ ਉਹ ਬੱਲੇਬਾਜ਼ ਟੈਸਟ ਸਵਰੂਪ ਖੇਡਣ ਲਈ ਅੱਗੇ ਹਨ ਜਿਹੜੇ ਕਿ ਟੀ-20 ਫਾਰਮੈੱਟ ਆਈ. ਪੀ. ਐੱਲ. ’ਚ ਵਧੀਅ ਪ੍ਰਦਰਸ਼ਨ ਕਰਦੇ ਹਨ। ਇਨ੍ਹਾਂ ’ਚ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਦੀਆਂ ਪਿੱਚਾਂ ’ਤੇ ਸਬਰ ਭਰੀਆਂ ਪਾਰੀਆਂ ਦੀ ਉਮੀਦ ਉਨ੍ਹਾਂ ਤੋਂ ਕਰਨਾ ਜ਼ਲਦਬਾਜ਼ੀ ਹੋਵੇਗੀ। ਭਾਰਤ ਨੂੰ ਵਿਸ਼ੇਸ਼ ਤਰ੍ਹਾਂ ਦੇ ਖਿਡਾਰੀਆਂ ਨੂੰ ਤਿਆਰ ਕਰਨ ਦੀ ਲੋੜ ਹੈ।

ਇਕ ਮੱਧਕ੍ਰਮ ਬੱਲੇਬਾਜ਼ ਜਿਹੜਾ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ (ਜਿਵੇਂ ਕਿ ਹਾਰਦਿਕ ਪੰਡਯਾ), ਇਕ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਤੇ ਸੰਭਾਵਿਤ ਮੱਧਕ੍ਰਮ ’ਚ, ਨੌਜਵਾਨ ਤੇਜ਼ ਗੇਂਦਬਾਜ਼ ਤੇ ਸੰਭਾਵਿਤ ਇਕ ਸਪਿਨ ਆਲਰਾਊਂਡਰ। ਇੱਥੇ ਫੈਸਲਾ ਲੈਣਾ ਪਵੇਗਾ ਕਿ 15 ਪਹਿਲੀ ਸ਼੍ਰੇਣੀ ਮੈਚਾਂ ’ਚ 80 ਦੀ ਔਸਤ ਲੈ ਕੇ ਚੱਲਣ ਵਾਲੇ ਜਾਇਸਵਾਲ ਨੂੰ ਕਿਵੇਂ ਟੀਮ ’ਚ ਫਿੱਟ ਕੀਤਾ ਜਾਵੇ। ਉਮਰਾਨ ਮਲਿਕ ਲਈ ਕੀ ਪਲਾਨ ਹੈ, ਇਸ਼ਾਨ ਕਿਸ਼ਨ ਵੀ ਹੈ। ਵਾਸ਼ਿੰਗਟਨ ਸੁੰਦਰ ਜਾਂ ਅਰਸ਼ਦੀਪ ਸਿੰਘ ਨੂੰ ਕਿੱਥੇ ਫਿੱਟ ਕੀਤਾ ਜਾਣਾ ਹੈ।

ਬੀ. ਸੀ. ਸੀ. ਆਈ. ਨੂੰ ਕੁਝ ਖਿਡਾਰੀਆਂ ਨੂੰ ਪ੍ਰਦਰਸ਼ਨ ਕਰਨ ਦੀ ਬਜਾਏ ਸਮਰੱਥਾ ਦੇ ਆਧਾਰ ’ਤੇ ਚੁਣਨ ਦੀ ਲੋੜ ਹੈ। ਸਰਵਸ੍ਰੇਸ਼ਠ ਚੋਣਕਾਰ ਲੰਬੀ ਦੌੜ ਲਈ ਖਿਡਾਰੀਆਂ ਨੂੰ ਚੁਣਦੇ ਹਨ। ਭਾਰਤ ਦੇ ਕਈ ਸਫਲ ਗੇਂਦਬਾਜ਼ਾਂ ਨੇ ਬਹੁਤ ਘੱਟ ਪਹਿਲੀ ਸ਼੍ਰੇਣੀ ਤਜਰਬੇ ਦੇ ਨਾਲ ਆਪਣੀ ਛੋਟੀ ਉਮਰ ’ਚ ਕੌਮਾਂਤਰੀ ਕ੍ਰਿਕਟ ’ਚ ਜਗ੍ਹਾ ਬਣਾਈ ਹੈ। ਇਕ ਖਿਡਾਰੀ ਦੇ ਕਰੀਅਰ ’ਚ ਤਿੰਨ ਪੜਾਅ ਹੁੰਦੇ ਹਨ,ਜਿਨ੍ਹਾਂ ’ਚ ਹਰੇਕ ਨੂੰ ਸੰਵੇਦਨਸ਼ੀਲਤਾ ਤੇ ਆਮ ਗਿਆਨ ਨਾਲ ਸੰਭਾਲਣਾ ਪੈਂਦਾ ਹੈ। ਨਵੇਂ ਖਿਡਾਰੀਆਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਕ ਉਚਿਤ ਜਗ੍ਹਾ ਦਿੱਤੀ ਜਾਵੇਗੀ, ਵਿਚਾਲੇ ਦੇ ਕਰੀਅਰ ਦੇ ਖਿਡਾਰੀਆਂ ਨੂੰ ਇਹ ਮਹਿਸੂਸ ਕਰਵਾਇਆ ਜਾਣਾ ਚਾਹੀਦਾ ਹੈ ਕਿ ਅਣਗੌਲਿਆ ਕੀਤਾ ਜਾਣਾ ਆਮ ਨਹੀਂ ਹੈ ਅਤੇ ਜਿਹੜੇ ਆਪਣੇ ਕਰੀਅਰ ਦੇ ਅੰਤ ਤਕ ਪਹੁੰਚ ਰਹੇ ਹਨ, ਉਨ੍ਹਾਂ ਨੂੰ ਕੱਢਣ ਲਈ ਨੀਤੀ ਬਣਾਉਣਾ। ਭਾਰਤ ਕੋਲ ਅਜਿਹੇ ਖਿਡਾਰੀ ਹਨ, ਜਿਹੜੇ ਇਨ੍ਹਾਂ ਸਾਰੀਆਂਸ਼੍ਰੇਣੀਆਂ ਵਿਚ ਫਿੱਟ ਬੈਠਦੇ ਹਨ। ਵਿਕਾਸ ਦੇ ਗੇੜ ਨੂੰ ਪਛਾਣਨਾ ਤੇ ਟੀਮ ਦੇ ਹਿਤਾਂ ’ਚ ਬਿਨਾਂ ਸੋਚੇ-ਸਮਝੇ ਕੰਮ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ। ਚੀਜ਼ਾਂ ਬਦਲੀਆਂ ਜਾਣੀਆਂ ਚਾਹੀਦੀਆਂ ਹਨ ਪਰ ਬਦਲਾਅ ਦੀ ਸਥਿਤੀ ’ਤੇ ਹੁਣ ਤੋਂ ਹੀ ਕੰਮ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਨੂੰ ਮਿਲੀ ਕਲੀਨ ਚਿੱਟ

ਵੱਡਾ ਸਵਾਲ : ਕੀ ਇਨ੍ਹਾਂ 4 ਕ੍ਰਿਕਟਰਾਂ ਨੂੰ ਅੱਗੇ ਵਧਾਇਆ ਜਾਵੇ

1. ਯਸ਼ਸਵੀ ਜਾਇਸਵਾਲ

ਉਮਰ : 21

ਮੈਚ : 15

ਦੌੜਾਂ :1845

ਔਸਤ : 80.2

ਸਰਵਸ੍ਰੇਸ਼ਠ : 265 ਦੌੜਾਂ

ਸੈਂਕੜੇ : 9

ਅਰਧ ਸੈਂਕੜੇ : 2

2. ਰਿਤੂਰਾਜ ਗਾਇਕਵਾੜ

ਉਮਰ : 26

ਮੈਚ : 28

ਦੌੜਾਂ : 1941

ਔਸਤ : 42.2

ਸਰਵਸ੍ਰੇਸ਼ਠ : 195 ਦੌੜਾਂ

ਸੈਂਕੜੇ : 6

ਅਰਧ ਸੈਂਕੜੇ : 9

3. ਰਜਤ ਪਾਟੀਦਾਰ

ਉਮਰ : 30

ਮੈਚ : 52

ਦੌੜਾਂ : 3795

ਔਸਤ : 45.7

ਸਰਵਸ੍ਰੇਸ਼ਠ : 196 ਦੌੜਾਂ

ਸੈਂਕੜੇ : 11

ਅਰਧ ਸੈਂਕੜੇ :22

ਇਸ਼ਾਨ ਕਿਸ਼ਨ

ਉਮਰ : 24

ਮੈਚ : 48

ਦੌੜਾਂ : 3887

ਸਰਵਸ੍ਰੇਸ਼ਠ : 237 ਦੌੜਾਂ

ਸੈਂਕੜੇ : 6

ਅਰਧ ਸੈਂਕੜੇ : 16

ਇਹ ਵੀ ਪੜ੍ਹੋ : BCCI ਨੇ ਅਰਜੁਨ ਤੇਂਦੁਲਕਰ ਸਮੇਤ 20 ਨੌਜਵਾਨਾਂ ਨੂੰ NCA ’ਚ ਕੈਂਪ ਲਈ ਬੁਲਾਇਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News