48 ਟੀਮਾਂ ਦਾ ਵਿਸ਼ਵ ਕੱਪ ਏਸ਼ੀਆ ''ਚ ਹੋਣਾ ਵੱਡੀ ਉੁਪਲੱਬਧੀ : ਇਨਫੈਂਟਿਨੋ
Sunday, Apr 07, 2019 - 01:00 PM (IST)

ਕੁਆਲਾਲੰਪੁਰ—ਕੌਮਾਂਤਰੀ ਫੁੱਟਬਾਲ ਸੰਘ (ਫੀਫਾ) ਮੁਖੀ ਗਿਆਨੀ ਇਨਫੈਂਟਿਨੋ ਨੇ ਸ਼ਨੀਵਾਰ ਕਿਹਾ ਕਿ ਕਤਰ ਵਿਚ ਸਾਲ 2022 ਦਾ ਫੁੱਟਬਾਲ ਵਿਸ਼ਵ ਕੱਪ ਜੇਕਰ 48 ਟੀਮਾਂ ਵਿਚਾਲੇ ਹੋਵੇਗਾ ਤਾਂ ਵੱਧ ਟੀਮਾਂ ਦੇ ਨਾਲ ਇਹ ਟੂਰਨਾਮੈਂਟ ਪਹਿਲੀ ਵਾਰ ਏਸ਼ੀਆ ਵਿਚ ਆਯੋਜਿਤ ਕਰਨਾ ਇਕ ਵੱਡੀ ਉਪਲੱਬਧੀ ਹੋਵੇਗੀ।
ਏਸ਼ੀਆ ਫੁੱਟਬਾਲ ਸੰਘ (ਏ. ਐੱਫ. ਸੀ.) ਕਾਂਗਰਸ ਵਿਚ ਇਨਫੈਂਟਿਨੋ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਵਿਸ਼ਵ ਪੱਧਰੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਟੀਮਾਂ ਦੀ ਗਿਣਤੀ ਨੂੰ ਵਧਾਉਣ ਦਾ ਸਮਰਥਨ ਕੀਤਾ ਹੈ ਤੇ ਵਿਸ਼ਵ ਪੱਧਰ 'ਤੇ ਇਸ ਨਾਲ ਫੁੱਟਬਾਲ ਨੂੰ ਬੜ੍ਹਾਵਾ ਦੇਣ ਵਿਚ ਮਦਦ ਮਿਲੇਗੀ। ਫੀਫਾ ਵਿਸ਼ਵ ਕੱਪ ਵਿਚ ਇਸ ਵਾਰ 16 ਟੀਮਾਂ ਵੱਧ ਹਿੱਸਾ ਲੈਣਗੀਆਂ, ਜਦਕਿ ਇਸ ਤੋਂ ਪਹਿਲਾਂ ਤਕ ਇਹ 32 ਟੀਮਾਂ ਨਾਲ ਖੇਡਿਆ ਜਾਂਦਾ ਰਿਹਾ ਹੈ।