IPL: ਆਖਰੀ ਓਵਰ ''ਚ ਭੁਵਨੇਸ਼ਵਰ ਨੇ ਤੋੜਿਆ ਕੋਹਲੀ ਦਾ ਸੁਪਨਾ

05/08/2018 2:00:59 PM

ਨਵੀਂ ਦਿੱਲੀ—ਆਈ.ਪੀ.ਐੱਲ. 'ਚ ਲਗਾਤਾਰ ਅਜਿਹੇ ਮੈਚ ਦੇਖਣ ਨੂੰ ਮਿਲ ਰਹੇ ਹਨ ਜੋ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਰਹੇ ਹਨ। ਸੋਮਵਾਰ ਨੂੰ ਖੇਡੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਮੈਚ 'ਚ ਹੈਦਰਾਬਾਦ ਨੇ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਰਹੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਜਿਨ੍ਹਾਂ ਨੇ ਆਖਰੀ ਓਵਰਾਂ 'ਚ ਆਪਣੀ ਕਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਬੈਂਗਲੁਰੂ ਨੂੰ ਦੌੜਾਂ ਬਣਾਉਣ ਤੋਂ ਰੋਕ ਦਿੱਤਾ।

147 ਦੌੜਾਂ ਦੇ ਟੀਚਾ ਦਾ ਪਿੱਛਾ ਕਰ ਰਹੀ ਆਰ.ਸੀ.ਬੀ. ਨਿਧਾਰਿਤ 20 ਓਵਰਾਂ 'ਚ 141/6 ਦੌੜਾਂ ਹੀ ਬਣਾ ਸਕੀ। ਆਖਰੀ ਓਵਰ 'ਚ ਜਿੱਤ ਦੇ ਲਈ ਬੈਂਗਲੁਰੂ ਨੂੰ ਜਿੱਤ ਦੇ ਲਈ 12 ਦੌੜਾਂ ਦੀ ਲੋੜ ਸੀ, ਪਰ ਭੁਵਨੇਸ਼ਵਰ ਕੁਮਾਰ ਨੇ ਗੇਂਦਬਾਜ਼ੀ ਨਾਲ ਮਾਮਲਾ ਆਖਰੀ ਗੇਂਦ 'ਤੇ ਜਿੱਤ ਦੇ ਲਈ 6 ਦੌੜਾਂ ਤੱਕ ਪਹੁੰਚਾ ਦਿੱਤਾ, ਪਾਰੀ ਦੀ ਉਸ ਆਖਰੀ ਗੇਂਦ 'ਤੇ ਉਨ੍ਹਾਂ ਨੇ ਕਾਲਿਨ ਡਿ ਗ੍ਰੈਂਡਹੋਮ (33) ਨੂੰ ਬੋਲਡ ਕਰ ਦਿੱਤਾ।

ਦੱਸ ਦਈਏ ਕਿ ਭੁਵਨੇਸ਼ਵਰ ਕੁਮਾਰ ਨੇ ਬੈਂਗਲੁਰੂ ਦੇ ਖਿਲਾਫ ਕੁਲ 4 ਓਵਰਾਂ 'ਚ 27 ਦੌੜਾਂ ਦਿੱਤੀਆ ਅਤੇ 1 ਵਿਕਟ ਲਿਆ। ਭੁਵਨੇਸ਼ਵਰ ਨੇ ਆਪਣੇ ਸਪੈੱਲ 'ਚ ਕੁਲ 10 ਡਾਟ ਗੇਂਦਾਂ ਸੁੱਟੀਆਂ, ਭੁਵਨੇਸ਼ਵਰ ਦੇ ਇਲਾਵਾ ਸ਼ਾਕਿਬ-ਅਲ-ਹਸਨ ਅਤੇ ਰਾਸ਼ਿਦ ਖਾਨ ਨੇ ਵੀ ਹੈਦਰਾਬਾਦ ਦੇ ਲਈ ਸਾਧੀ ਹੋਈ ਗੇਂਦਬਾਜ਼ੀ ਕੀਤੀ।

ਜ਼ਿਕਰਯੋਗ ਹੈ ਕਿ ਸਨਰਾਇਜ਼ਰਸ ਹੈਦਰਾਬਾਦ ਟੀਮ ਇਕ ਬਾਰ ਫਿਰ ਆਪਣੇ ਛੋਟੇ ਸਕੋਰ ਦਾ ਬਚਾਅ ਕਰਨ 'ਚ ਸਫਲ ਰਹੀ। ਆਰ.ਸੀ.ਬੀ. ਦੀ ਇਹ 10 ਮੈਚਾਂ 'ਚ 7ਵੀਂ ਹਾਰ ਰਹੀ. ਅਤੇ ਉਸ ਦੇ ਲਈ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਸਨਰਾਇਜ਼ਰਸ ਟੀਮ 10 ਮੈਚਾਂ 'ਚ 8 ਜਿੱਤ ਦੇ ਨਾਸ ਨੰਬਰ ਸ਼ੀਟ 'ਤੇ ਹੋਰ ਮਜ਼ਬੂਤ ਹੋ ਚੁੱਕੀ ਹੈ।


Related News