ਦਿੱਲੀ ਦੀ ਟੀਮ ਵਿਰੁੱਧ ਪ੍ਰਦਰਸ਼ਨੀ ਮੈਚ ਖੇਡੇਗੀ ਭੂਟਾਨ ਦੀ ਰਾਸ਼ਟਰੀ ਟੀਮ

Monday, May 20, 2019 - 03:20 AM (IST)

ਦਿੱਲੀ ਦੀ ਟੀਮ ਵਿਰੁੱਧ ਪ੍ਰਦਰਸ਼ਨੀ ਮੈਚ ਖੇਡੇਗੀ ਭੂਟਾਨ ਦੀ ਰਾਸ਼ਟਰੀ ਟੀਮ

ਨਵੀਂ ਦਿੱਲੀ— ਭੂਟਾਨ ਦੀ ਸੀਨੀਅਰ ਫੁੱਟਬਾਲ ਟੀਮ ਸੋਮਵਾਰ ਨੂੰ ਅੰਬੇਡਕਰ ਸਟੇਡੀਅਮ 'ਚ ਦਿੱਲੀ ਦੀ ਸੰਯੁਕਤ ਟੀਮ ਦੇ ਵਿਰੁੱਧ ਪ੍ਰਦਰਸ਼ਨੀ ਮੈਚ ਖੇਡੇਗੀ। ਭੂਟਾਨ ਦੀ ਟੀਮ ਨੂੰ ਦਿੱਲੀ ਬਲੂਜ਼ ਵਿਰੁੱਧ ਖੇਡਣਾ ਹੈ ਜੋ ਸੂਬੇ ਦੀ ਸੰਤੋਸ਼ ਟਰਾਫੀ ਤੇ ਦਿੱਲੀ ਸੀਨੀਅਰ ਲੀਗ ਖਿਡਾਰੀਆਂ ਦੀ ਸੰਯੁਕਤ ਟੀਮ ਹੈ। ਫੁੱਟਬਾਲ ਦਿੱਲੀ ਦੇ ਪ੍ਰਧਾਨ ਸ਼ਾਜੀ ਪ੍ਰਭਾਕਰਣ ਨੇ ਕਿਹਾ ਕਿ ਗੁਆਮ ਦੇ ਵਿਰੁੱਧ (11 ਜੂਨ ਨੂੰ) 2022 ਵਿਸ਼ਵ ਕੱਪ ਕੁਆਲੀਫਾਇੰਗ ਦੇ ਪਹਿਲੇ ਦੌਰ ਦੇ ਮੈਚ ਦੇ ਲਈ ਭੂਟਾਨ ਦੀ ਸੀਨੀਅਰ ਰਾਸ਼ਟਰੀ ਟੀਮ ਦੇ ਖਿਡਾਰੀ ਵੀਜ਼ਾ ਇੰਟਰਵਿਊ ਦੇ ਲਈ ਇੱਥੇ ਦਿੱਲੀ 'ਚ ਹੈ। ਉਨ੍ਹਾਂ ਨੇ ਅਮਰੀਕਾ ਵੀਜ਼ਾ ਦੇ ਲਈ ਅਪਲਾਈ ਕਰਨਾ ਹੈ ਤੇ ਉਨ੍ਹਾਂ ਨੇ ਇਹ ਦਿੱਲੀ 'ਚ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਸੀ ਇਸ ਲਈ ਅਸੀਂ ਪ੍ਰਦਰਸ਼ਨੀ ਮੈਚ ਦੇ ਲਈ ਉਨ੍ਹਾਂ ਨਾ ਗੱਲਬਾਤ ਕੀਤੀ।


author

Gurdeep Singh

Content Editor

Related News