ਭੁਵਨੇਸ਼ਵਰ ਕੁਮਾਰ ਹੋਏ ਦੱ. ਅਫਰੀਕਾ ਸੀਰੀਜ਼ ਤੋਂ ਬਾਹਰ, BCCI ਨੇ ਦੱਸੀ ਮਜ਼ਬੂਰੀ

Friday, Aug 30, 2019 - 09:42 PM (IST)

ਭੁਵਨੇਸ਼ਵਰ ਕੁਮਾਰ ਹੋਏ ਦੱ. ਅਫਰੀਕਾ ਸੀਰੀਜ਼ ਤੋਂ ਬਾਹਰ, BCCI ਨੇ ਦੱਸੀ ਮਜ਼ਬੂਰੀ

ਨਵੀਂ ਦਿੱਲੀ— ਦੱਖਣੀ ਅਫਰੀਕਾ ਵਿਰੁੱਧ 15 ਸਤੰਬਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ’ਚ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਨਾਂ ਨਹੀਂ ਹੈ। ਬੀ. ਸੀ. ਸੀ. ਆਈ. ਚੋਣਕਰਤਾਂ ਨੇ ਇਸ ਟੀਮ ’ਚ ਭੁਵਨੇਸ਼ਵਰ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਹੈ। ਭੁਵਨੇਸ਼ਵਰ ਦੇ ਟੀਮ ’ਚ ਨਾ ਹੋਣ ਨਾਲ ਕ੍ਰਿਕਟ ਫੈਂਸ ਵੀ ਹੈਰਾਨ ਹਨ। ਸੋਸ਼ਲ ਮੀਡੀਆ ’ਤੇ ਉਸ ਨੂੰ ਬਾਹਰ ਕਿਉਂ ਰੱਖਿਆ ਗਿਆ, ਇਸ ’ਤੇ ਵੀ ਚਰਚਾਂ ਦੇਖਣ ਨੂੰ ਮਿਲ ਰਹੀ ਸੀ। ਬੀ. ਸੀ. ਸੀ. ਆਈ. ਦੇ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਨੇ ਦੱਸਿਆ ਕਿ ਆਖਿਰ ਭੁਵਨੇਸ਼ਵਰ ਨੂੰ ਕਿਉਂ ਟੀ-20 ਸੀਰੀਜ਼ ’ਚ ਸ਼ਾਮਲ ਨਹੀਂ ਕੀਤਾ ਗਿਆ।
ਬੀ. ਸੀ. ਸੀ. ਆਈ. ਨੇ ਇਕ ਬੁਲਾਰੇ ’ਚ ਦੱਸਿਆ ਕਿ ਭੁਵਨੇਸ਼ਵਰ ਨੂੰ ਆਰਾਮ ਨਹੀਂ ਦਿੱਤਾ ਗਿਆ ਹੈ। ਦਰਅਸਲ ਉਹ ਜ਼ਖਮੀ ਹਨ। ਉਸ ਦੇ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਹੁਣ ਪੁਰਾਣੀ ਸੱਟਾਂ ਨਾਲ ਜੂਝ ਰਿਹਾ ਹੈ। ਉਮੀਦ ਹੈ ਕਿ ਆਗਾਮੀ ਸੀਰੀਜ਼ ਤਕ ਠੀਕ ਹੋ ਜਾਣਗੇ। ਵੈਸੇ ਵੀ ਭੁਵਨੇਸ਼ਵਰ ਨੂੰ ਟੀਮ ਤੋਂ ਬਾਹਰ ਰੱਖਣ ਦਾ ਇਕ ਕਾਰਨ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਗੇਂਦਬਾਜ਼ਾਂ ਨੂੰ ਮੌਕਾ ਦੇਣਾ ਵੀ ਹੈ। ਭਾਰਤੀ ਟੀਮ ’ਚ ਹੁਣ ਦੀਪਕ ਚਾਹਰ, ਨਵਦੀਪ ਸੈਨੀ ਤੇ ਖਲੀਲ ਅਹਿਮਦ ਵਰਗੇ ਨੌਜਵਾਨ ਖਿਡਾਰੀ ਹਨ, ਜੋ ਬੀ. ਸੀ. ਸੀ. ਆਈ. ਇਸ ਸੀਰੀਜ਼ ’ਚ ਇਨ੍ਹਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ।


author

Gurdeep Singh

Content Editor

Related News