ਯੂਕ੍ਰੇਨ ਦਾ ਬੋਗਦਾਨੋਵਿਚ ਬਣਿਆ ਭੋਪਾਲ ਇੰਟਰਨੈਸ਼ਨਲ ਬਲਿਟਜ਼ ਸ਼ਤਰੰਜ ਦਾ ਜੇਤੂ

Friday, Dec 27, 2019 - 12:29 PM (IST)

ਯੂਕ੍ਰੇਨ ਦਾ ਬੋਗਦਾਨੋਵਿਚ ਬਣਿਆ ਭੋਪਾਲ ਇੰਟਰਨੈਸ਼ਨਲ ਬਲਿਟਜ਼ ਸ਼ਤਰੰਜ ਦਾ ਜੇਤੂ

ਸਪੋਰਟਸ ਡੈਸਕ— ਵਿਸ਼ਵ ਸ਼ਤਰੰਜ ਵਲੋਂ ਅਧਿਕਾਰਤ ਮੱਧ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਟਰਨੈਸ਼ਨਲ ਗ੍ਰੈਂਡ ਮਾਸਟਰਾਂ ਦੀ ਹਾਜ਼ਰੀ ਵਿਚ ਸ਼ਤਰੰਜ ਦੇ ਫਟਾਫਟ ਸਵਰੂਪ ਦੀ ਇੰਟਰਨੈਸ਼ਨਲ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਖੇਡੀ ਗਈ।  ਚੈਂਪੀਅਨਸ਼ਿਪ ਵਿਚ 10 ਦੇਸ਼ਾਂ ਦੇ 185 ਖਿਡਾਰੀਆਂ ਨੇ ਹਿੱਸਾ ਲਿਆ। ਯੂਕ੍ਰੇਨ ਦੇ 2694 ਰੇਟੇਡ ਸਟਾਨੀਸਲਾਵ ਬੋਗਦਾਨੋਵਿਚ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 9 ਵਿਚੋਂ 9 ਮੁਕਾਬਲੇ ਜਿੱਤ ਕੇ ਇਕ ਨਵਾਂ ਇਤਿਹਾਸ ਬਣਾਉਂਦਿਆ ਖਿਤਾਬ ਆਪਣੇ ਨਾਂ ਕਰ ਲਿਆ ਅਤੇ ਆਪਣੇ ਰੇਟਿੰਗ ਵਿਚ 21 ਅੰਕ ਜੋੜਦੇ ਹੋਏ ਉਸ ਨੂੰ 2700 ਅੰਕਾਂ ਦੇ ਪਾਰ 2715 ਤਕ ਪਹੁੰਚਾ ਦਿੱਤਾ।PunjabKesari
ਦੂਜਾ ਸਥਾਨ ਉਜ਼ਬੇਕਿਸਤਾਨ ਦੇ ਇੰਟਰਨੈਸ਼ਨਲ ਮਾਸਟਰ ਆਬਿਦਮਾਲਿਕ ਆਬਿਦਸਲਿਮੋਵ ਨੇ ਹਾਸਲ ਕੀਤਾ। ਉਸ ਨੇ ਕੁਲ 8 ਅੰਕ ਬਣਾਏ ਜਦਕਿ 7.5 ਅੰਕਾਂ 'ਤੇ 2 ਖਿਡਾਰੀਆਂ ਵਿਚਾਲੇ ਟਾਈ ਹੋਇਆ। ਬਿਹਤਰੀਨ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦੇ ਮੈਕਿਸਮ ਲੁਗੋਵਾਸਕੋਯ ਤੀਜੇ ਅਤੇ ਵੀਅਤਨਾਮ ਦੇ ਨੂਝੇਨ ਵਾਨ ਹੂਏ ਚੌਥੇ ਸਥਾਨ 'ਤੇ ਰਹੇ।


Related News