ਭਾਰਤੀ ਤਲਵਾਰਬਾਜ਼ ਭਵਾਨੀ ਨੇ ਆਈਸਲੈਂਡ ''ਚ ਸੋਨ ਤਮਗਾ ਜਿੱਤਿਆ

05/28/2017 4:02:47 PM

ਚੇਨਈ— ਭਾਰਤ ਦੀ ਸੀ. ਏ. ਭਵਾਨੀ ਦੇਵੀ ਨੇ ਆਈਸਲੈਂਡ 'ਚ ਰੇਕਜਾਵਿਕ 'ਚ ਹੋਈ ਤੁਰਨੋਈ ਸੇਟੇਲਾਈਟ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੀ ਸਾਬਰੇ ਪ੍ਰਤੀਯੋਗਿਤਾ 'ਚ ਸੋਨ ਤਮਗਾ ਆਪਣੀ ਝੋਲੀ 'ਚ ਪਾਇਆ। ਇੱਥੇ ਜਾਰੀ ਬਿਆਨ ਮੁਤਾਬਕ ਕੱਲ ਹੋਏ ਫਾਈਨਲ 'ਚ ਭਵਾਨੀ ਨੇ ਗ੍ਰੇਟ ਬ੍ਰਿਟੇਨ ਦੀ ਸਾਰਾ ਜੇਨ ਹੈਂਪਸਨ ਨੂੰ 15-13 ਨਾਲ ਹਰਾਇਆ। ਚੇਨਈ ਦੀ ਇਸ ਮਹਿਲਾ ਤਲਵਾਰਬਾਜ਼ ਨੇ ਸੈਮੀਫਾਈਨਲ 'ਚ ਬ੍ਰਿਟੇਨ ਦੀ ਇਕ ਹੋਰ ਤਲਵਾਰਬਾਜ਼ ਜੇਸਿਕਾ ਕੋਰਬੀ ਨੂੰ 15-11 ਨਾਲ ਹਰਾਇਆ ਸੀ।
ਬਿਆਨ ਮੁਤਾਬਕ ਭਵਾਨੀ ਦੇਵੀ ਕੌਮਾਂਤਰੀ ਤਲਵਾਰਬਾਜ਼ੀ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਰੇਕਜਾਵਿਕ ਤੋਂ ਭਵਾਨੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਇਸ ਚੈਂਪੀਅਨਸ਼ਿਪ 'ਚ ਤੀਜੀ ਵਾਰ ਖੇਡ ਰਹੀ ਹਾਂ। ਮੈਂ ਪਿਛਲੇ ਸਾਲ ਕੁਆਰਟਰਫਾਈਨਲ 'ਚ ਹਾਰ ਗਈ ਸੀ। ਹੁਣ ਮੈਂ ਪਹਿਲਾ ਤਮਗਾ ਜਿੱਤ ਲਿਆ। ਇਹ ਵਿਸ਼ਵ ਪੱਧਰੀ ਪ੍ਰਤੀਯੋਗਿਤਾ 'ਚ ਮੇਰਾ ਪਹਿਲਾ ਤਮਗਾ ਵੀ ਹੈ, ਮੈਂ ਏਸ਼ੀਆਈ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਵੀ ਤਮਗੇ ਜਿੱਤੇ ਹਨ।'' ਉਨ੍ਹਾਂ ਕਿਹਾ ਕਿ ਕੁਆਰਟਰਫਾਈਨਲ ਦੇ ਬਾਅਦ ਪ੍ਰਤੀਯੋਗਿਤਾ ਮੁਸ਼ਕਲ ਹੋ ਗਈ ਸੀ ਅਤੇ ਸੈਮੀਫਾਈਨਲ ਅਤੇ ਫਾਈਨਲ 'ਚ ਤਲਵਾਰਬਾਜ਼ਾਂ ਨੇ ਉਨ੍ਹਾਂ ਸਾਹਮਣੇ ਸਖਤ ਚੁਣੌਤੀ ਪੇਸ਼ ਕੀਤੀ ਹੈ।


Related News