ਭਵਾਨੀ ਦੇਵੀ ਨੇ ਫਰਾਂਸ ’ਚ ਤਲਵਾਰਬਾਜ਼ੀ ਮੁਕਾਬਲਾ ਜਿੱਤਿਆ

Monday, Oct 18, 2021 - 04:42 PM (IST)

ਭਵਾਨੀ ਦੇਵੀ ਨੇ ਫਰਾਂਸ ’ਚ ਤਲਵਾਰਬਾਜ਼ੀ ਮੁਕਾਬਲਾ ਜਿੱਤਿਆ

ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤਲਵਾਰਬਾਜ਼ ਭਵਾਨੀ ਦੇਵੀ ਨੇ ਫਰਾਂਸ ਵਿਚ ਚਾਰਲੇਲਵਿਲੇ ਰਾਸ਼ਟਰੀ ਮੁਕਾਬਲੇ ਵਿਚ ਮਹਿਲਾ ਵਿਅਕਤੀਗਤ ਸਾਬਰੇ ਵਰਗ ਵਿਚ ਖ਼ਿਤਾਬ ਜਿੱਤਿਆ। ਭਵਾਨੀ ਨੇ ਇਸ ਦੇ ਬਾਰੇ ਵਿਚ ਟਵੀਟ ਕਰਕੇ ਜਾਣਕਾਰੀ ਦਿੱਤੀ।

ਉਨ੍ਹਾਂ ਲਿਖਿਆ, ‘ਫਰਾਂਸ ਵਿਚ ਚਾਰਲੇਲਵਿਲੇ ਰਾਸ਼ਟਰੀ ਟੂਰਨਾਮੈਂਟ ਵਿਚ ਔਰਤਾਂ ਦੇ ਸਾਬਰੇ ਵਿਅਕਤੀਗਤ ਵਰਗ ਵਿਚ ਜਿੱਤ ਦਰਜ ਕੀਤੀ। ਕੋਚ ਕ੍ਰਿਸਟੀਅਨ ਬਾਊਰ, ਅਰਨਾਡ ਸ਼ਨਾਈਡਰ ਅਤੇ ਸਾਰੇ ਸਾਥੀਆਂ ਨੂੰ ਧੰਨਵਾਦ। ਸ਼ੈਸਨ ਦੀ ਚੰਗੀ ਸ਼ੁਰੂਆਤ ਲਈ ਵਧਾਈ।’

ਟੋਕੀਓ ਵਿਚ ਭਵਾਨੀ ਨੇ ਰਾਊਂਫ ਆਫ 64 ਦਾ ਮੁਕਾਬਲਾ ਜੱਤਿਆ ਸੀ ਪਰ ਅਗਲੇ ਗੇੜ ਵਿਚ ਹਾਰ ਗਈ ਸੀ। ਉਹ ਇਸ ਸਮੇਂ ਵਿਸ਼ਵ ਰੈਂਕਿੰਗ ਵਿਚ 50ਵੇਂ ਸਥਾਨ ’ਤੇ ਹੈ ਅਤੇ ਫਿਲਹਾਲ ਏਸ਼ੀਆਈ ਖੇਡ 2022 ਦੀ ਤਿਆਰੀ ਵਿਚ ਜੁਟੀ ਹੈ।
 


author

cherry

Content Editor

Related News