ਓਲੰਪਿਕ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ ਭਵਾਨੀ ਦੇਵੀ
Monday, Mar 15, 2021 - 02:28 AM (IST)
ਚੇਨਈ– ਤਾਮਿਲਨਾਡੂ ਦੀ ਸੀ. ਏ. ਭਵਾਨੀ ਦੇਵੀ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਅਤੇ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣ ਗਈ ਹੈ। ਭਵਾਨੀ ਨੇ ਸਮਾਯੋਜਿਤ ਅਧਿਕਾਰਤ ਰੈਂਕਿੰਗ (ਏ. ਓ. ਆਰ.) ਦੇ ਆਧਾਰ ’ਤੇ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤਾ। ਵਿਸ਼ਵ ਰੈਂਕਿੰਗ ਦੇ ਆਧਾਰ ’ਤੇ 5 ਅਪ੍ਰੈਲ 2021 ਤਕ ਏਸ਼ੀਆ-ਓਸਨੀਆ ਖੇਤਰ ਲਈ ਦੋ ਸਥਾਨ ਸਨ। ਭਵਾਨੀ ਫਿਲਹਾਲ 45ਵੇਂ ਸਥਾਨ ’ਤੇ ਹੈ ਤੇ ਰੈਂਕਿੰਗ ਦੇ ਆਧਾਰ ’ਤੇ ਉਹ ਇਕ ਸਥਾਨ ਹਾਸਲ ਕਰਨ ਵਿਚ ਸਫਲ ਰਹੀ। ਇਸ 2 ਸਾਲਾ ਖਿਡਾਰਨ ਦੇ ਅਧਿਕਾਰਤ ਕੁਆਲੀਫਿਕੇਸ਼ਨ ’ਤੇ ਮੋਹਰ 5 ਅਪ੍ਰੈਲ ਨੂੰ ਰੈਂਕਿੰਗ ਜਾਰੀ ਹੋਣ ’ਤੇ ਲੱਗੇਗੀ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
8 ਵਾਰ ਦੀ ਇਹ ਰਾਸ਼ਟਰੀ ਚੈਂਪੀਅਨ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ ਸੀ। ਉਸ ਨੇ ਇਸ ਤੋਂ ਬਾਅਦ ਓਲੰਪਿਕ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਟਲੀ ਵਿਚ ਕੋਚ ਨਿਕੋਲਾ ਜਾਨੋਟੀ ਤੋਂ ਟ੍ਰੇਨਿੰਗ ਲੈਣੀ ਜਾਰੀ ਰੱਖੀ। ਖੇਡ ਮੰਤਰੀ ਕਿਰੇਨ ਰਿਜਿਜੂ -‘‘ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੂੰ ਵਧਾਈ, ਜਿਸ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਉਹ ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣ ਗਈ ਹੈ। ਭਵਾਨੀ ਦੇਵੀ ਨੂੰ ਮੇਰੀਆਂ ਸ਼ੁਭਕਾਮਨਾਵਾਂ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।