ਭਾਵਨਾ ਜਾਟ ਨੇ 20 ਕਿਲੋਮੀਟਰ ਪੈਦਲ ਚਾਲ ''ਚ ਓਲੰਪਿਕ ਲਈ ਕੀਤਾ ਕੁਆਲੀਫਾਈ
Saturday, Feb 15, 2020 - 04:26 PM (IST)

ਰਾਂਚੀ— ਭਾਰਤੀ ਐਥਲੀਟ ਭਾਵਨਾ ਜਾਟ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰੀ ਚੈਂਪੀਅਨਸ਼ਿਪ ਦੀ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਦੇ ਬਾਅਦ 2020 ਓਲੰਪਿਕ ਦੇ ਲਈ ਕੁਆਲੀਫਾਈ ਕੀਤਾ। ਰਾਜਸਥਾਨ ਦੀ ਇਸ ਐਥਲੀਟ ਨੇ 1:29.54 ਸੈਕੰਡ ਦੇ ਸਮੇਂ ਦੇ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਜਿਸ ਦਾ ਕੁਆਲੀਫਿਕੇਸ਼ਨ ਸਮਾਂ 1:31.00 ਸੈਕੰਡ ਸੀ। ਭਾਵਨਾ ਨੇ ਇਸ ਤਰ੍ਹਾਂ ਪਿਛਲੇ ਸਾਲ ਅਕਤੂਬਰ 'ਚ ਬਣਾਏ ਗਏ 1:38.30 ਸੈਕੰਡ ਦੇ ਆਪਣੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 'ਚ ਕਾਫੀ ਸੁਧਾਰ ਕੀਤਾ। ਪ੍ਰਿਯੰਕਾ ਗੋਸਵਾਮੀ 1:31.36 ਸੈਕੰਡ ਦੇ ਸਮੇਂ ਨਾਲ ਓਲੰਪਿਕ ਕੱਟ ਤੋਂ ਕਰੀਬ ਨਾਲ ਖੁੰਝੀ ਗਈ।