ਭਾਰਤ ਸੈਫ ਕੱਪ ਫੁੱਟਬਾਲ ''ਚ ਸ਼੍ਰੀਲੰਕਾ, ਮਾਲਦੀਪ ਦੇ ਗਰੁੱਪ ਵਿਚ

04/19/2018 2:29:03 AM

ਨਵੀਂ ਦਿੱਲੀ—7 ਵਾਰ ਦੇ ਚੈਂਪੀਅਨ ਭਾਰਤ ਨੂੰ 2018 ਸੈਫ ਕੱਪ ਫੁੱਟਬਾਲ ਟੂਰਨਾਮੈਂਟ ਦੇ ਅਧਿਕਾਰਕ ਡਰਾਅ ਤੋਂ ਬਾਅਦ ਗਰੁੱਪ-ਬੀ ਵਿਚ ਮਾਲਦੀਪ ਅਤੇ ਸ਼੍ਰੀਲੰਕਾ ਦੇ ਨਾਲ ਥਾਂ ਦਿੱਤੀ ਗਈ ਹੈ। ਗਰੁੱਪ-ਏ ਵਿਚ ਟੂਰਨਾਮੈਂਟ ਦੇ ਮੇਜ਼ਬਾਨ ਬੰਗਲਾਦੇਸ਼ ਦੇ ਇਲਾਵਾ ਨੇਪਾਲ, ਪਾਕਿਸਤਾਨ ਅਤੇ ਭੂਟਾਨ ਨੂੰ ਰੱਖਿਆ ਗਿਆ ਹੈ। ਚੋਟੀ ਦੇ ਇਸ ਫੁੱਟਬਾਲ ਟੂਰਨਾਮੈਂਟ ਸੈਫ ਸੁਜ਼ੂਕੀ ਕੱਪ ਦਾ ਆਯੋਜਨ ਬੰਗਲਾਦੇਸ਼ ਵਿਚ 4 ਤੋਂ 15 ਸਤੰਬਰ ਤੱਕ ਕੀਤਾ ਜਾਵੇਗਾ। ਭਾਰਤ 3 ਵਾਰ ਇਸ ਟੂਰਨਾਮੈਂਟ ਦਾ ਉਪ ਜੇਤੂ ਵੀ ਰਿਹਾ ਹੈ, ਜਦਕਿ ਅਫਗਾਨਿਸਤਾਨ, ਮਾਲਦੀਪ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਨੇ 1-1 ਵਾਰ ਖਿਤਾਬ ਜਿੱਤਿਆ ਹੈ।


Related News