ਭਾਨੁਕਾ ਰਾਜਪਕਸ਼ੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Wednesday, Jan 05, 2022 - 10:23 PM (IST)
ਕੋਲੰਬੋ- ਸ਼੍ਰੀਲੰਕਾ ਦੇ ਖੱਬੇ ਹੱਥ ਦੇ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਨੇ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੂੰ ਲਿਖੇ ਇਕ ਪੱਤਰ ’ਚ ਉਸ ਨੇ ਆਪਣੇ ਇਸ ਵੱਡੇ ਫੈਸਲੇ ਦੇ ਪਿੱਛੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਹਵਾਲਾ ਦਿੱਤਾ ਹੈ। ਉਸ ਨੇ ਪੱਤਰ ’ਚ ਲਿਖਿਆ ਕਿ ਮੈਂ ਇਕ ਖਿਡਾਰੀ ਅਤੇ ਪਤੀ ਦੇ ਰੂਪ ’ਚ ਆਪਣੀ ਸਥਿਤੀ ’ਤੇ ਬਹੁਤ ਸਾਵਧਾਨੀ ਨਾਲ ਵਿਚਾਰ ਕੀਤਾ ਹੈ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਕਤ ਫੈਸਲਾ ਲੈ ਰਿਹਾ ਹਾਂ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ
ਜ਼ਿਕਰਯੋਗ ਹੈ ਕਿ 2010 ਅੰਡਰ-19 ਵਿਸ਼ਵ ਕੱਪ ’ਚ ਸ਼੍ਰੀਲੰਕਾ ਦੇ ਟਾਪ ਸਕੋਰਰ ਰਹੇ ਰਾਜਪਕਸ਼ੇ ਨੇ 2019 ’ਚ ਪਾਕਿਸਤਾਨ ਦੇ ਦੌਰੇ ’ਤੇ ਟੀ-20 ਕ੍ਰਿਕਟ ’ਚ ਡੈਬਿਊ ਕੀਤਾ ਸੀ, ਜਦਕਿ ਉਸ ਦਾ ਵਨ ਡੇ ਡੈਬਿਊ ਪਿਛਲੇ ਸਾਲ ਭਾਰਤ ਖਿਲਾਫ ਘੇਰਲੂ ਸੀਰੀਜ਼ ’ਚ ਹੋਇਆ ਸੀ।
ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।