ਭਗਤੀ ਨੇ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਰੱਖਿਆ ਬਰਕਰਾਰ

Sunday, Jul 28, 2019 - 02:06 PM (IST)

ਭਗਤੀ ਨੇ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਰੱਖਿਆ ਬਰਕਰਾਰ

ਕਰਾਈਕੁਡੀ— ਸਾਬਕਾ ਚੈਂਪੀਅਨ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਨੇ 46ਵੀਂ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਸ਼ਨੀਵਾਰ 11ਵੇਂ ਦੌਰ ਤੋਂ ਬਾਅਦ 10 ਅੰਕਾਂ ਨਾਲ ਖਿਤਾਬ ਨੂੰ ਆਪਣੇ ਕੋਲ ਬਰਕਰਾਰ ਰੱਖਿਆ। ਭਗਤੀ ਨੇ ਸ਼ੁੱਕਰਵਾਰ 10ਵੇਂ ਦੌਰ ਤੋਂ ਬਾਅਦ ਹੀ ਖਿਤਾਬ ਪੱਕਾ ਕਰ ਲਿਆ ਸੀ। ਉਸ ਨੇ ਆਖਰੀ ਦੌਰ 'ਚ ਆਂਧਰਾ ਪ੍ਰਦੇਸ਼ ਦੀ ਮਹਿਲਾ ਕੌਮਾਂਤਰੀ ਮਾਸਟਰ ਵਿਰੁੱਧ 62 ਚਾਲਾਂ ਬਾਅਦ ਡਰਾਅ ਖੇਡਿਆ। ਮੁਕਾਬਲੇ ਦੌਰਾਨ ਦੋਵਾਂ ਖਿਡਾਰਨਾਂ ਨੂੰ ਜਿੱਤ ਦਰਜ ਕਰਨ ਦਾ ਮੌਕਾ ਮਿਲਿਆ ਪਰ ਸਫਲਤਾ ਕਿਸੇ ਦੇ ਹੱਥ ਨਹੀਂ ਲੱਗੀ।

ਮਹਿਲਾ ਗ੍ਰੈਂਡਮਾਸਟਰ ਭਗਤੀ ਨੂੰ ਇਸ ਜਿੱਤ ਨਾਲ ਇਨਾਮੀ ਰਾਸ਼ੀ ਦੇ ਤੌਰ 'ਤੇ 4 ਲੱਖ ਰੁਪਏ ਮਿਲੇ। ਉਸ ਦੇ ਨੇੜਲੇ ਵਿਰੋਧੀ ਦਿੱਲੀ ਦੀ ਵੰਤਿਕਾ ਅਗਰਵਾਲ ਸਾਢੇ 8 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਉਸ ਨੇ ਆਖਰੀ ਦੌਰ ਵਿਚ ਮਹਾਰਾਸ਼ਟਰ ਦੇ ਮੁਦੁਲ ਦੇਹਾਨਕਰ ਨਾਲ ਡਰਾਅ ਖੇਡਿਆ। ਵੰਤਿਕਾ ਨੂੰ ਪੁਰਸਕਾਰ ਦੇ ਰੂਪ ਵਿਚ ਤਿੰਨ, ਜਦਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਦਿਵਿਆ ਦੇਸ਼ਮੁਖ ਨੂੰ ਦੋ ਲੱਖ ਰੁਪਏ ਦਾ ਇਨਾਮ ਮਿਲਿਆ।


Related News