ਡੇਨ ਸਟੇਨ ਦੀ ਜਗ੍ਹਾ ਅਫਰੀਕਨ ਟੀਮ ''ਚ ਸ਼ਾਮਲ ਕੀਤਾ ਇਹ ਤੇਜ਼ ਗੇਂਦਬਾਜ਼

06/05/2019 12:52:05 PM

ਸਪੋਰਟਸ ਡੈਸਕ— ਆਈ. ਸੀ. ਸੀ ਵਰਲਡ ਕੱਪ-2019 ਦੇ ਸ਼ੁਰੂਆਤੀ ਦੋ ਮੈਚਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਦੱਖਣ ਅਫਰੀਕਾ ਨੂੰ ਵੱਡਾ ਝੱਟਕਾ ਲਗਾ ਹੈ। ਉਸ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਸੱਟ ਲਗਣ ਕਾਰਨ ਕ੍ਰਿਕਟ ਦੇ ਮਹਾਕੁੰਭ ਤੋਂ ਬਾਹਰ ਹੋ ਗਏ ਹਨ। ਸਟੇਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 12ਵੇਂ ਸੀਜਣ 'ਚ ਮੋਡੇ 'ਚ ਸੱਟ ਲੱਗ ਗਈ ਸੀ। ਉਹ ਵਰਡਲ ਕੱਪ ਦੇ ਸ਼ੁਰੂਆਤੀ ਦੋ ਮੈਚ ਨਹੀਂ ਖੇਡ ਪਾਏ ਸਨ।  

ਟੀਮ ਮੈਨੇਜਮੈਂਟ ਨੂੰ ਉਮੀਦ ਸੀ ਕਿ ਸਟੇਨ ਬੁੱਧਵਾਰ ਨੂੰ ਭਾਰਤ ਦੇ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਫਿੱਟ ਹੋ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ ਤੇ ਉਹ ਟੂਰਨਾਮੈਂਟ ਤੋਂ ਹੀ ਬਾਹਰ ਹੋ ਗਏ । ਸਟੇਨ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੇਉਰਨ ਹੈਨਡਰਿਕਸ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਟੇਨ ਤੋਂ ਇਲਾਵਾ ਦੱਖਣੀ ਅਫਰੀਕਾ ਨੂੰ ਲੁੰਗੀ ਨਗਿਡੀ ਦੀ ਕਮੀ ਵੀ ਖਲੇਗੀ। ਉਹ ਵੀ ਮਾਂਸਪੇਸ਼ੀਆਂ 'ਚ ਖਿਚਾਅ ਦੇ ਕਾਰਨ 10 ਦਿਨ ਤੱਕ ਬਾਹਰ ਰਹਿਣਗੇ।PunjabKesari  ਨਗਿਡੀ ਨੂੰ ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ ਮੈਚ 'ਚ ਇਹ ਸ਼ਿਕਾਇਤ ਹੋਈ ਸੀ। ਟੀਮ ਮੈਨੇਜਰ ਮੁਹੰਮਦ ਮੋਸਾਜੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਨਗਿਡੀ ਭਾਰਤ ਦੇ ਖਿਲਾਫ ਮੈਚ 'ਚ ਨਹੀਂ ਖੇਡਣਗੇ।PunjabKesari
ਉਨ੍ਹਾਂ ਨੇ ਕਿਹਾ, ਸਾਨੂੰ ਉਨ੍ਹਾਂ ਨੂੰ ਵੇਖਿਆ ਤੇ ਸਾਨੂੰ ਲਗਾ ਕਿ ਉਨ੍ਹਾਂ ਦੀ ਮਾਂਸਪੇਸ਼ੀਆਂ 'ਚ ਖਿਚਾਅ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਉਨ੍ਹਾਂ ਨੂੰ ਠੀਕ ਹੋ ਜਾਣ ਤੱਕ ਮੈਚ ਨਹੀਂ ਖੇਡਣ ਦੇਵਾਂਗੇ। ਉਉਨ੍ਹਾਂ ਨੇ ਕਿਹਾ,  ਇਸ ਲਈ ਇਸ ਸਮੇਂ ਉਹ ਹਫ਼ਤੇ ਤੋਂ ਲੈ ਕੇ 10 ਦਿਨ ਤਕ ਬਾਹਰ ਹਨ, ਪਰ ਅਸੀਂ ਕੱਲ ਸਕੈਨ ਕਰਾਂਗੇ। ਸਾਡੀ ਕੋਸ਼ਿਸ਼ ਹੈ ਕਿ ਉਹ ਵੈਸਟਇੰਡੀਜ਼ ਦੇ ਖਿਲਾਫ ਮੈਚ ਤੱਕ ਫਿੱਟ ਹੋ ਜਾਣ।।


Related News