ਮੁੰਬਈ BMW ਕੇਸ ''ਚ ਸ਼ਿਵ ਸੈਨਾ ਆਗੂ ਨੂੰ ਮਿਲੀ ਜ਼ਮਾਨਤ, ਪੁੱਤ ਮਿਹਿਰ ਸ਼ਾਹ ਹਾਲੇ ਤਕ ਫ਼ਰਾਰ
Monday, Jul 08, 2024 - 09:35 PM (IST)
ਨੈਸ਼ਨਲ ਡੈਸਕ : ਮੁੰਬਈ ਦੀ ਇਕ ਅਦਾਲਤ ਨੇ ਬੀਐੱਮਡਬਲਯੂ 'ਹਿੱਟ-ਐਂਡ-ਰਨ' ਮਾਮਲੇ ਵਿਚ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਨੂੰ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਵਿਚ ਉਨ੍ਹਾਂ ਦਾ ਪੁੱਤਰ ਵੀ ਦੋਸ਼ੀ ਹੈ ਅਤੇ ਇਸ ਸਮੇਂ ਫ਼ਰਾਰ ਹੈ। ਪੁਲਸ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਦਾ ਪੁੱਤਰ ਮਿਹਿਰ ਸ਼ਾਹ (24) ਕਥਿਤ ਤੌਰ 'ਤੇ ਬੀਐੱਮਡਬਲਯੂ ਕਾਰ ਚਲਾ ਰਿਹਾ ਸੀ ਜਿਸ ਨੇ ਐਤਵਾਰ ਸਵੇਰੇ ਮੁੰਬਈ ਦੇ ਵਰਲੀ ਖੇਤਰ ਵਿਚ ਇਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿਚ ਬਾਈਕ ਸਵਾਰ ਕਾਵੇਰੀ ਨਖਵਾ (45) ਦੀ ਮੌਤ ਹੋ ਗਈ ਸੀ, ਜਦੋਂਕਿ ਉਸ ਦਾ ਪਤੀ ਪ੍ਰਦੀਪ ਜ਼ਖਮੀ ਹੋ ਗਿਆ ਸੀ।
ਸ਼ਾਹ ਦਾ ਡਰਾਈਵਰ ਰਾਜਰਿਸ਼ੀ ਬਿਦਾਵਤ ਵੀ ਮਾਮਲੇ ਵਿਚ ਮੁਲਜ਼ਮ ਹੈ। ਕਾਰ ਦਾ ਮਾਲਕ ਰਾਜੇਸ਼ ਸ਼ਾਹ ਹੈ ਅਤੇ ਹਾਦਸੇ ਸਮੇਂ ਬਿਦਾਵਤ ਕਾਰ ਵਿਚ ਮਿਹਿਰ ਨਾਲ ਸੀ। ਹਾਦਸੇ ਤੋਂ ਬਾਅਦ ਮਿਹਿਰ ਨੂੰ ਭੱਜਣ 'ਚ ਮਦਦ ਕਰਨ ਦੇ ਦੋਸ਼ 'ਚ ਦੋਹਾਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਤਿੰਨਾਂ ਖ਼ਿਲਾਫ਼ ਕਈ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਇਕ ਦਿਨ ਪਹਿਲਾਂ ਹੋਇਆ ਸੀ ਵਿਆਹ, ਅਗਲੇ ਦਿਨ ਨਵ-ਵਿਆਹੁਤਾ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦੇ ਦਿੱਤੀ ਜਾਨ
ਹਾਲਾਂਕਿ, ਅਦਾਲਤ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਭਾਰਤੀ ਨਿਆਂਇਕ ਦੰਡਾਵਲੀ (ਬੀਐੱਨਐੱਸ) ਦੀ ਧਾਰਾ 105 (ਗ਼ੈਰ ਇਰਾਦਤਨ ਹੱਤਿਆ) ਰਾਜੇਸ਼ ਸ਼ਾਹ 'ਤੇ ਲਾਗੂ ਨਹੀਂ ਹੁੰਦੀ ਹੈ। ਸ਼ਾਹ ਪਾਲਘਰ ਜ਼ਿਲ੍ਹੇ ਵਿਚ ਸੱਤਾਧਾਰੀ ਸ਼ਿਵ ਸੈਨਾ ਦੇ ਆਗੂ ਹਨ। ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਅਤੇ ਉਸ ਦੇ ਡਰਾਈਵਰ ਨੂੰ ਇਕ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਮਿਹਿਰ ਅਜੇ ਫ਼ਰਾਰ ਹੈ ਅਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛੇ ਟੀਮਾਂ ਬਣਾਈਆਂ ਹਨ।
ਮਿਹਿਰ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਲੁੱਕ ਆਊਟ ਸਰਕੂਲਰ (LOC) ਵੀ ਜਾਰੀ ਕੀਤਾ ਗਿਆ ਹੈ। ਕਾਵੇਰੀ ਨਖਵਾ ਐਤਵਾਰ ਸਵੇਰੇ 5.30 ਵਜੇ ਦੇ ਕਰੀਬ ਐਨੀ ਬੇਸੈਂਟ ਰੋਡ 'ਤੇ ਆਪਣੇ ਪਤੀ ਪ੍ਰਦੀਪ ਨਾਲ ਦੋਪਹੀਆ ਵਾਹਨ 'ਤੇ ਜਾ ਰਹੀ ਸੀ, ਜਦੋਂ ਬੀਐੱਮਡਬਲਯੂ ਕਾਰ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e