ਮਾਝੀ ਨੇ ਓਲੰਪਿਕ ’ਚ ਹਿੱਸਾ ਲੈਣ ਵਾਲੇ ਓਡਿਸ਼ਾ ਦੇ 2 ਖਿਡਾਰੀਆਂ ਨੂੰ 15 ਲੱਖ ਰੁਪਏ ਦੇਣ ਦਾ ਕੀਤਾ ਐਲਾਨ
Monday, Jul 08, 2024 - 06:45 PM (IST)
ਭੁਵਨੇਸ਼ਵਰ, (ਭਾਸ਼ਾ)– ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਣ ਮਾਝੀ ਨੇ ਸੋਮਵਾਰ ਨੂੰ ਹਾਕੀ ਖਿਡਾਰੀ ਅਮਿਤ ਰੋਹਿਦਾਸ ਤੇ ਧਾਕੜ ਜੈਵਲਿਨ ਥ੍ਰੋਅਰ ਕਿਸ਼ੋਰ ਜੇਨਾ ਲਈ 15-15 ਲੱਖ ਰੁਪਏ ਦੀ ਉਤਸ਼ਾਹ ਰਾਸ਼ੀ ਦਾ ਐਲਾਨ ਕੀਤਾ। ਇਹ ਦੋਵੇਂ ਪੈਰਿਸ ਓਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਇਕ ਬਿਆਨ ਅਨੁਸਾਰ ਮਾਝੀ ਨੇ ਉਮੀਦ ਜਤਾਈ ਕਿ ਉਤਸ਼ਾਹ ਰਾਸ਼ੀ ਓਡਿਸਾ ਦੇ ਦੋ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਦੇਸ਼ ਨੂੰ ਸਨਮਾਨ ਕਰਨ ਲਈ ਉਤਸ਼ਾਹਿਤ ਕਰੇਗੀ। ਮਾਝੀ ਨੇ ਕਿਹਾ ਕਿ ਜੇਨਾ ਤੇ ਰੋਹਿਦਾਸ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਕੇ ਆਪਣੇ ਘਰੇਲੂ ਸ਼ਹਿਰਾਂ ਦੇ ਨਾਲ-ਨਾਲ ਪੂਰੇ ਸੂਬੇ ਨੂੰ ਸਨਮਾਨਿਤ ਕੀਤਾ ਹੈ। ਉਸ ਨੇ ਕਿਹਾ ਕਿ ਦੋਵੇਂ ਖਿਡਾਰੀ ਦੀ ਕੋਸ਼ਿਸ਼, ਇੱਛਾਸ਼ਕਤੀ, ਸਖਤ ਮਿਹਨਤ, ਸਮਰਪਣ ਤੇ ਦ੍ਰਿੜ੍ਹਤਾ ਨਾਲ ਸੂਬੇ ਵਿਚ ਨੌਜਵਾਨਾਂ ਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਪ੍ਰੇਰਣਾ ਮਿਲੇਗੀ।