ਸੱਟੇਬਾਜ਼ੀ ਨਾਲ ਹੋ ਸਕਦੀ ਹੈ ਫਿਕਸਿੰਗ, ਸਰਕਾਰ ਨੇ ਇਸ ਨੂੰ ਅਜੇ ਤਕ ਜਾਇਜ਼ ਨਾ ਕਰਕੇ ਸਹੀ ਕੀਤਾ : BCCI

Monday, Apr 05, 2021 - 10:00 PM (IST)

ਸੱਟੇਬਾਜ਼ੀ ਨਾਲ ਹੋ ਸਕਦੀ ਹੈ ਫਿਕਸਿੰਗ, ਸਰਕਾਰ ਨੇ ਇਸ ਨੂੰ ਅਜੇ ਤਕ ਜਾਇਜ਼ ਨਾ ਕਰਕੇ ਸਹੀ ਕੀਤਾ : BCCI

ਨਵੀਂ ਦਿੱਲੀ– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਭ੍ਰਿਸ਼ਟਾਚਾਰਕ ਰੋਕੂ ਇਕਾਈ (ਏ. ਸੀ. ਯੂ.) ਦੇ ਨਵੇਂ ਪ੍ਰਮੁੱਖ ਸ਼ਬੀਰ ਹੁਸੈਨ ਸ਼ੇਖਦਮ ਖੰਡਵਾਵਾਲਾ ਨਹੀਂ ਚਾਹੁੰਦੇ ਕਿ ਭਾਰਤ ਵਿਚ ਸੱਟੇਬਾਜ਼ੀ ਨੂੰ ਜਾਇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਮੈਚ ਫਿਕਸਿੰਗ ਨੂੰ ਬੜ੍ਹਾਵਾ ਮਿਲੇਗਾ ਤੇ ਉਸ ਦਾ ਮੰਨਣਾ ਹੈ ਕਿ ਉਸਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਛੋਟੀ ਲੀਗ ਤੋਂ ‘ਸ਼ੱਕੀ ਗਤੀਵਿਧੀਆਂ’ ਨੂੰ ਖਤਮ ਕਰਨਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸੱਟੇਬਾਜ਼ੀ ਨੂੰ ਜਾਇਜ਼ ਕਰਨ ਨਾਲ ਸਰਕਾਰ ਨੂੰ ਭਾਰੀ ਮਾਲੀਆ ਮਿਲੇਗਾ ਪਰ ਖੰਡਵਾਵਾਲਾ ਇਸ ਨੂੰ ਦੂਜੇ ਤਰੀਕੇ ਨਾਲ ਦੇਖਦੇ ਹਨ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ


ਖੰਡਵਾਵਾਲਾ ਨੇ ਕਿਹਾ,‘‘ਸਰਕਾਰ ਸੱਟੇਬਾਜ਼ੀ ਨੂੰ ਜਾਇਜ਼ ਕਰੇ ਜਾਂ ਨਾ, ਇਹ ਵੱਖਰਾ ਮਾਮਲਾ ਹੈ ਪਰ ਇਕ ਪੁਲਸ ਅਧਿਕਾਰੀ ਦੇ ਨਾਅਤੇ ਮੇਰਾ ਮੰਨਣਾ ਹੈ ਕਿ ਸੱਟੇਬਾਜ਼ੀ ਨਾਲ ਮੈਚ ਫਿਕਸਿੰਗ ਨੂੰ ਬੜ੍ਹਾਵਾ ਮਿਲੇਗਾ।’’ ਇਸ 70 ਸਾਲਾ ਸਾਬਕਾ ਪੁਲਸ ਅਧਿਕਾਰੀ ਨੇ ਕਿਹਾ,‘‘ਸੱਟੇਬਾਜ਼ੀ ਮੈਚ ਫਿਕਸਿੰਗ ਨੂੰ ਬੜ੍ਹਾਵਾ ਦਿੰਦੀ ਹੈ। ਇਸ ਲਈ ਇਸ ਵਿਚ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ। ਅਸੀਂ ਨਿਯਮਾਂ ਨੂੰ ਹੋਰ ਸਖਤ ਬਣਾ ਸਕਦੇ ਹਾਂ। ਅਸੀਂ ਇਸ ’ਤੇ ਕੰਮ ਕਰ ਕਰਾਂਗੇ। ਇਹ ਕਾਫੀ ਵੱਕਾਰ ਦੀ ਗੱਲ ਹੈ ਕਿ ਕ੍ਰਿਕਟ ਵਧੇਰੇ ਤੌਰ ’ਤੇ ਭ੍ਰਿਸ਼ਟਾਚਾਰ ਮੁਕਤ ਹੈ। ਇਸ ਲਈ ਬੀ. ਸੀ. ਸੀ. ਆਈ. ਨੂੰ ਸਿਹਰਾ ਨਹੀਂ ਦਿੱਤਾ ਜਾਣਾ ਚਾਹੀਦਾ।’’

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News