ਭਾਰਤ ਦੀ ਜਿੱਤ 'ਤੇ ਆਥਿਆ ਸ਼ੈੱਟੀ ਨੇ ਪਤੀ KL ਰਾਹੁਲ ਨੂੰ ਕਿਹਾ 'ਬੈਸਟ', ਅਨੁਸ਼ਕਾ ਨੇ ਵੀ ਦਿੱਤੀ ਇਹ ਪ੍ਰਤੀਕਿਰਿਆ

Monday, Oct 09, 2023 - 03:19 PM (IST)

ਭਾਰਤ ਦੀ ਜਿੱਤ 'ਤੇ ਆਥਿਆ ਸ਼ੈੱਟੀ ਨੇ ਪਤੀ KL ਰਾਹੁਲ ਨੂੰ ਕਿਹਾ 'ਬੈਸਟ', ਅਨੁਸ਼ਕਾ ਨੇ ਵੀ ਦਿੱਤੀ ਇਹ ਪ੍ਰਤੀਕਿਰਿਆ

ਨਵੀਂ ਦਿੱਲੀ (ਬਿਊਰੋ) : ਆਈ. ਸੀ. ਸੀ. ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਸ਼ਾਨਦਾਰ ਮੈਚ ਹੋਇਆ। ਭਾਰਤ ਨੇ ਆਸਟ੍ਰੇਲੀਆ ਨੂੰ 201 ਦੌੜਾਂ ਬਣਾ ਕੇ ਹਰਾਇਆ। ਆਸਟ੍ਰੇਲੀਆ ਨੇ ਸ਼ੁਰੂਆਤ 'ਚ ਹੀ ਭਾਰਤ ਦੀਆਂ 3 ਵਿਕਟਾਂ ਲੈ ਲਈਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਮੈਦਾਨ 'ਚ ਆਏ, ਜਿਨ੍ਹਾਂ ਨੇ ਹਾਰੇ ਮੈਚ ਨੂੰ ਜਿਤਾ ਦਿੱਤਾ। ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਦੀ ਧਮਾਕੇਦਾਰ ਜੋੜੀ ਨੇ 200 ਦੌੜਾਂ ਦਾ ਪਿੱਛਾ ਆਰਾਮ ਨਾਲ ਕੀਤਾ ਅਤੇ ਰਾਹੁਲ ਨੇ ਆਖਰੀ ਛੱਕਾ ਲਗਾ ਕੇ ਆਸਟਰੇਲੀਆ ਨੂੰ 201 ਦੌੜਾਂ ਬਣਾ ਕੇ ਹਰਾ ਦਿੱਤਾ। ਕ੍ਰਿਕਟ ਪ੍ਰੇਮੀਆਂ ਸਮੇਤ ਪੂਰਾ ਦੇਸ਼ ਵਿਰਾਟ ਅਤੇ ਰਾਹੁਲ ਦੀ ਤਾਰੀਫ਼ ਕਰ ਰਿਹਾ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਦੀਆਂ ਪਤਨੀਆਂ ਆਪਣੇ ਪਤੀਆਂ 'ਤੇ ਪਿਆਰ ਦੀ ਵਰਖਾ ਕਰਨ 'ਚ ਕਿਵੇਂ ਪਿੱਛੇ ਰਹਿ ਸਕਦੀਆਂ ਹਨ? ਆਥਿਆ ਸ਼ੈੱਟੀ ਅਤੇ ਅਨੁਸ਼ਕਾ ਸ਼ਰਮਾ ਨੇ ਕ੍ਰਿਕਟ ਮੈਚ ਦੀ ਜਿੱਤ 'ਤੇ ਖੁਸ਼ੀ ਜਤਾਈ ਹੈ।

ਆਥਿਆ ਸ਼ੈੱਟੀ ਨੇ ਪਤੀ ਨੂੰ ਕਿਹਾ- ਸਭ ਤੋਂ ਬੈਸਟ
ਕੇ. ਐੱਲ. ਰਾਹੁਲ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਪਾਰੀ ਖੇਡੀ ਹੈ। 8 ਅਕਤੂਬਰ ਨੂੰ ਹੋਏ ਮੈਚ 'ਚ ਰਾਹੁਲ ਨੰਬਰ 3 ਨਾਲ ਸੈਂਕੜਾ ਲਗਾਉਣ ਤੋਂ ਰਹਿ ਗਏ। ਉਸ ਨੇ 97 ਦੌੜਾਂ ਬਣਾਈਆਂ। ਬਾਲੀਵੁੱਡ ਅਦਾਕਾਰਾ ਆਥਿਆ ਸ਼ੈੱਟੀ ਨੇ ਆਪਣੇ ਪਤੀ ਰਾਹੁਲ ਦੀ ਤਾਰੀਫ਼ ਕੀਤੀ ਹੈ। ਰਾਹੁਲ ਦੀ ਵੀਡੀਓ ਨੂੰ ਦੁਬਾਰਾ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, 'ਬੈਸਟ ਮੈਨ'। ਉਸ ਨੇ ਰਾਹੁਲ ਅਤੇ ਵਿਰਾਟ ਦੀ ਇਕ ਹੋਰ ਪੋਸਟ ਸ਼ੇਅਰ ਕਰਕੇ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ।

PunjabKesari

ਅਨੁਸ਼ਕਾ ਨੇ ਭਾਰਤ ਦੀ ਜਿੱਤ 'ਤੇ ਦਿੱਤੀ ਪ੍ਰਤੀਕਿਰਿਆ
ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਮੈਚ 'ਚ 85 ਦੌੜਾਂ ਬਣਾਈਆਂ। ਅਦਾਕਾਰਾ ਨੇ ਵਿਰਾਟ ਅਤੇ ਰਾਹੁਲ ਦੀ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਬਲਿਊ ਹਾਰਟ ਇਮੋਜੀ ਸ਼ੇਅਰ ਕਰਕੇ ਜਿੱਤ 'ਤੇ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਦੱਸਣਯੋਗ ਕਿ ਆਥਿਆ ਸ਼ੈੱਟੀ ਨੇ ਇਸੇ ਸਾਲ ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ। ਉਥੇ ਹੀ ਅਨੁਸ਼ਕਾ ਸ਼ਰਮਾ ਨੇ 2017 'ਚ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦੀ ਇਕ ਧੀ ਵੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News