ਗੋਆ ਨੂੰ 3-0 ਨਾਲ ਹਰਾ ਕੇ ਬੈਂਗਲੁਰੂ ਐੱਫ.ਸੀ. ਚੋਟੀ ''ਤੇ

Friday, Feb 22, 2019 - 09:28 AM (IST)

ਗੋਆ ਨੂੰ 3-0 ਨਾਲ ਹਰਾ ਕੇ ਬੈਂਗਲੁਰੂ ਐੱਫ.ਸੀ. ਚੋਟੀ ''ਤੇ

ਬੈਂਗਲੁਰੂ— 10 ਮੈਂਬਰਾਂ ਤਕ ਮਿਸਟੀ ਬੈਂਗਲੁਰੂ ਐੱਫ.ਸੀ. ਨੇ ਐੱਫ.ਸੀ. ਗੋਆ ਨੂੰ 3-0 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ ਫੁੱਟਬਾਲ 'ਚ ਚੋਟੀ ਦਾ ਸਥਾਨ ਪੱਕਾ ਕਰ ਲਿਆ। ਫੁਲ ਬੈਕ ਨਿਸ਼ੂ ਕੁਮਾਰ ਨੂੰ 42ਵੇਂ ਮਿੰਟ 'ਚ ਦੂਜਾ ਪੀਲਾ ਕਾਰਡ ਮਿਲਣ ਦੇ ਬਾਅਦ ਬਾਹਰ ਜਾਣਾ ਪਿਆ। ਇਕ ਖਿਡਾਰੀ ਦੇ ਬਿਨਾ ਵੀ ਬੈਂਗਲੁਰੂ ਨੇ ਦੂਜੇ ਹਾਫ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਲਈ ਜੁਆਨਾਨ ਨੇ 50ਵੇਂ, ਉਦਾਂਤਾ ਸਿੰਘ ਨੇ 58ਵੇਂ ਅਤੇ ਮੀਕੂ ਨੇ 69ਵੇਂ ਮਿੰਟ 'ਚ ਗੋਲ ਦਾਗੇ। ਇਸ ਜਿੱਤ ਨਾਲ ਲਗਾਤਾਰ ਦੂਜੇ ਸੈਸ਼ਨ 'ਚ ਬੈਂਗਲੁਰੂ ਦਾ ਚੋਟੀ 'ਤੇ ਰਹਿਣਾ ਤੈਅ ਹੈ।


author

Tarsem Singh

Content Editor

Related News