ਬੰਗਾਲ ਟੀ20 ਚੈਲੇਂਜ ਤੋਂ ਪਹਿਲਾਂ 3 ਕ੍ਰਿਕਟਰ ਅਤੇ 1 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੇਟਿਵ

Saturday, Nov 21, 2020 - 10:44 AM (IST)

ਬੰਗਾਲ ਟੀ20 ਚੈਲੇਂਜ ਤੋਂ ਪਹਿਲਾਂ 3 ਕ੍ਰਿਕਟਰ ਅਤੇ 1 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਕੋਲਕਾਤਾ (ਭਾਸ਼ਾ) : ਈਸਟ ਬੰਗਾਲ ਦੇ ਅਭਿਸ਼ੇਕ ਰਮਨ ਅਤੇ ਮੋਹਨ ਬਾਗਾਨ ਦੇ ਰਿਤੀਕ ਚਟਰਜੀ ਸਮੇਤ 3 ਕ੍ਰਿਕਟਰ ਬੰਗਾਲ ਟੀ20 ਚੈਲੇਂਜ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ। ਰਮਨ ਅਤੇ ਰਿਤੀਕ ਦੇ ਇਲਾਵਾ ਕਲਕੱਤਾ ਕਸਟਮਸ ਦੇ ਦੀਪ ਚਟਰਜੀ ਅਤੇ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਪਾਰਥ ਪ੍ਰਤੀਮ ਸੇਨ ਪਾਜ਼ੇਟਿਵ ਪਾਏ ਗਏ ਹਨ।

ਮੋਹਨ ਬਾਗਾਨ ਅਤੇ ਈਸਟ ਬੰਗਾਲ ਸਮੇਤ 6 ਕਲੱਬ 24 ਨਵੰਬਰ ਤੋਂ 10 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿਚ ਹਿੱਸਾ ਲੈਣਗੇ, ਜਿਸ ਦਾ ਪ੍ਰਬੰਧ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਕੀਤਾ ਜਾਵੇਗਾ। ਇਸ ਦੇ ਨਾਲ ਕੋਵਿਡ-19 ਤਾਲਾਬੰਦੀ ਦੇ ਬਾਅਦ ਈਡਨ ਗਾਰਡਨਸ ਵਿਚ ਕ੍ਰਿਕਟ ਦੀ ਵਾਪਸੀ ਹੋਵੇਗੀ। ਬੰਗਾਲ ਕ੍ਰਿਕਟ ਸੰਘ (ਕੈਬ) ਨੇ ਬਿਆਨ ਵਿਚ ਕਿਹਾ, 'ਹੋਟਲ ਵਿਚ ਪੁੱਜਣ ਤੋਂ ਇਕ ਦਿਨ ਪਹਿਲਾਂ 142 ਲੋਕਾਂ ਦਾ ਕੋਵਿਡ-19 ਪ੍ਰੀਖਣ ਕੀਤਾ ਗਿਆ, ਜਿਸ ਵਿਚ 4 ਲੋਕ ਪਾਜ਼ੇਟਿਵ ਆਏ। ਇਨ੍ਹਾਂ ਨੂੰ ਇਲਾਜ ਲਈ ਕੈਬ ਦੀ ਮੈਡੀਕਲ ਟੀਮ ਕੋਲ ਭੇਜਿਆ ਗਿਆ ਹੈ।


author

cherry

Content Editor

Related News