ਬੰਗਾਲ ਨੇ ਪਟਨਾ ਨੂੰ ਬਰਾਬਰੀ ''ਤੇ ਰੋਕਿਆ

08/26/2017 4:28:05 PM

ਮੁੰਬਈ— ਦੂਜੇ ਹਾਫ 'ਚ ਬੰਗਾਲ ਵਾਰੀਅਰਸ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਪਟਨਾ ਪਾਇਰੇਟਸ ਨੂੰ ਰੋਮਾਂਚਕ ਅੰਦਾਜ਼ 'ਚ 36-36 ਨਾਲ ਬਰਾਬਰੀ 'ਤੇ ਰੋਕ ਦਿੱਤਾ। ਸ਼ੁੱਕਰਵਾਰ ਨੂੰ ਹੋਏ ਇਸ ਦੂਜੇ ਮੁਕਾਬਲੇ ਦੇ ਬਾਅਦ ਦੋਹਾਂ ਹੀ ਟੀਮਾਂ ਦੇ 22-22 ਅੰਕ ਹੋ ਗਏ ਹਨ ਅਤੇ ਪਟਨਾ ਅਤੇ ਬੰਗਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਪਹਿਲੇ ਹਾਫ 'ਚ ਪਟਨਾ ਦੀ ਟੀਮ ਨੇ ਤੇਜ਼ੀ ਨਾਲ ਖੇਡ ਦਿਖਾਉਂਦੇ ਹੋਏ 24-11 ਦੀ ਬੜ੍ਹਤ ਬਣਾ ਲਈ ਅਤੇ ਆਸਾਨ ਜਿੱਤ ਵੱਲ ਵਧ ਰਹੀ ਸੀ ਪਰ ਬੰਗਾਲ ਨੇ ਦੂਜੇ ਹਾਫ 'ਚ ਗ਼ਜ਼ਬ ਦੀ ਖੇਡ ਦਿਖਾਉਂਦੇ ਹੋਏ ਨਾ ਸਿਰਫ ਪਟਨਾ ਦੀ ਬੜ੍ਹਤ ਨੂੰ ਘੱਟ ਕੀਤਾ ਸਗੋਂ ਉਸ ਨੂੰ 36-36 ਦੀ ਬਰਾਬਰੀ 'ਤੇ ਰੋਕ ਦਿੱਤਾ।

ਪਟਨਾ ਵੱਲੋਂ ਸਾਰੇ ਖਿਡਾਰੀਆਂ ਨੇ ਰਲਿਆ-ਮਿਲਿਆ ਪ੍ਰਦਰਸ਼ਨ ਕੀਤਾ। ਪ੍ਰਦੀਪ ਨਰਵਾਲ 7 ਅੰਕ ਜੁਟਾ ਕੇ ਸਰਵਸ਼੍ਰੇਸ਼ਠ ਸਕੋਰਰ ਰਹੇ ਜਦਕਿ ਵਿਸ਼ਾਲ ਕੁਮਾਰ ਤੇ ਵਿਨੋਦ ਕੁਮਾਰ ਨੇ 6-6 ਅੰਕ ਜੁਟਾਏ। ਬੰਗਾਲ ਵੱਲੋਂ ਦੀਪਕ ਨਰਵਾਲ ਨੇ ਸਭ ਤੋਂ ਜ਼ਿਆਦਾ 11 ਅੰਕ ਜੁਟਾਉਂਦੇ ਹੋਏ ਟੀਮ ਦੀ ਸੰਭਾਵੀ ਹਾਰ ਨੂੰ ਟਾਲਿਆ। ਬੰਗਾਲ ਦਾ ਹਮਲਾ ਪਟਨਾ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਰਿਹਾ ਜਦਕਿ ਪਟਨਾ ਨੇ ਆਲਆਊਟ 'ਚ ਬੰਗਾਲ ਦੇ 2 ਦੇ ਮੁਕਾਬਲੇ 4 ਅੰਕ ਜੁਟਾਏ। ਡਿਫੈਂਸ 'ਚ ਪਟਨਾ ਨੇ ਬਾਜ਼ੀ ਮਾਰੀ।


Related News