ਪਹਿਲੇ ਡੇ-ਨਾਈਟ ਟੈਸਟ ਨੂੰ ਯਾਦਗਾਰ ਬਣਾਉਣ ਲਈ ਕੈਬ ਨੇ ਕੀਤਾ ਇਹ ਉਪਰਾਲਾ
Saturday, Nov 02, 2019 - 12:00 PM (IST)

ਕੋਲਕਾਤਾ— ਈਡਨ ਗਾਰਡਨਸ ਸਟੇਡੀਅਮ 'ਚ 22 ਤੋਂ 26 ਨਵੰਬਰ ਤਕ ਬੰਗਲਾਦੇਸ਼ ਦੇ ਨਾਲ ਹੋਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਡੇ-ਨਾਈਟ ਦੇ ਪਹਿਲੇ ਟੈਸਟ ਮੈਚ ਨੂੰ ਯਾਦਗਾਰ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੈਚ ਲਈ ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਭਾਰਤ ਦੀ ਰਾਸ਼ਟਰੀ ਬੈਡਮਿੰਟਨ ਟੀਮ ਦੇ ਕੋਚ ਪੁਲੇਲਾ ਗੋਪੀਚੰਦ ਨੂੰ ਵੀ ਸੱਦਾ ਭੇਜਿਆ ਗਿਆ ਹੈ।
ਬੰਗਾਲ ਕ੍ਰਿਕਟ ਸੰਘ ਨੇ ਇਸ ਮੈਚ ਦੇ ਦੌਰਾਨ ਭਾਰਤ ਲਈ ਓਲੰਪਿਕ 'ਚ ਤਮਗਾ ਜਿੱਤਣ ਵਾਲੇ ਪੀ. ਵੀ. ਸਿੰਧੂ, ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਅਤੇ ਓਲੰਪਿਕ 'ਚ ਭਾਰਤ ਲਈ ਇਕਮਾਤਰ ਨਿੱਜੀ ਸੋਨ ਤਮਗਾ ਜਿੱਤ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਮੈਚ ਦੇਖਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਭਾਰਤ ਆਵੇਗੀ। ਉਹ ਪਹਿਲੇ ਦਿਨ ਦਾ ਮੈਚ ਦੇਖੇਗੀ। ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਨੇ ਸਚਿਨ ਤੇਂਦੁਲਕਰ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਮੈਚ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਸਤਾ ਬੈਨਰਜੀ ਦੇ ਵੀ ਇਸ ਮੈਚ 'ਚ ਮੌਜੂਦ ਰਹਿਣ ਦੀ ਰਜ਼ਾਮੰਦੀ ਦੇ ਦਿੱਤੀ ਹੈ।