ਸਟੋਕਸ ਨੂੰ ਇੰਗਲੈਂਡ ਦੀ ਟੈਸਟ ਟੀਮ ਦਾ ਕਪਤਾਨ ਕੀਤਾ ਗਿਆ ਨਿਯੁਕਤ

Thursday, Apr 28, 2022 - 05:23 PM (IST)

ਸਟੋਕਸ ਨੂੰ ਇੰਗਲੈਂਡ ਦੀ ਟੈਸਟ ਟੀਮ ਦਾ ਕਪਤਾਨ ਕੀਤਾ ਗਿਆ ਨਿਯੁਕਤ

ਲੰਡਨ (ਏਜੰਸੀ)- ਬੇਨ ਸਟੋਕਸ ਨੂੰ ਵੀਰਵਾਰ ਨੂੰ ਇੰਗਲੈਂਡ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਉਹ ਹਰਫਨਮੌਲਾ ਜੋਅ ਰੂਟ ਦੀ ਥਾਂ ਲਵੇਗਾ, ਜਿਸ ਨੇ 2 ਹਫ਼ਤੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ, ਕਿਉਂਕਿ ਇੰਗਲੈਂਡ ਦੀ ਟੀਮ ਨੇ ਆਪਣੇ ਪਿਛਲੇ 17 ਟੈਸਟ ਮੈਚਾਂ ਵਿੱਚੋਂ ਸਿਰਫ ਇੱਕ ਹੀ ਜਿੱਤਿਆ ਸੀ।

ਸਟੋਕਸ ਨੇ ਮਾਨਸਿਕ ਸਿਹਤ ਕਾਰਨਾਂ ਕਰਕੇ ਬ੍ਰੇਕ ਲੈਣ ਤੋਂ ਬਾਅਦ ਹਾਲ ਹੀ ਵਿੱਚ ਟੀਮ ਵਿੱਚ ਵਾਪਸੀ ਕੀਤੀ ਹੈ। ਇਹ ਰੌਬ ਕੀ ਦਾ ਪਹਿਲਾ ਵੱਡਾ ਫ਼ੈਸਲਾ ਹੈ। ਇੰਗਲੈਂਡ ਦੇ ਸਾਬਕਾ ਟੈਸਟ ਬੱਲੇਬਾਜ਼ ਰੌਬ ਨੂੰ ਹਾਲ ਹੀ ਵਿੱਚ ਇੰਗਲੈਂਡ ਵਿੱਚ ਪੁਰਸ਼ ਕ੍ਰਿਕਟ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ।

ਰੌਬ ਨੇ ਕਿਹਾ, "ਉਹ ਉਸ ਮਾਨਸਿਕਤਾ ਅਤੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ, ਜਿਸ ਨੂੰ ਅਸੀਂ ਲਾਲ ਗੇਂਦ ਦੇ ਕ੍ਰਿਕਟ ਦੇ ਅਗਲੇ ਦੌਰ ਵਿੱਚ ਇਸ ਟੀਮ ਨਾਲ ਅੱਗੇ ਲਿਜਾਣਾ ਚਾਹੁੰਦੇ ਹਾਂ।" ਉਨ੍ਹਾਂ ਕਿਹਾ, 'ਮੈਨੂੰ ਖੁਸ਼ੀ ਹੈ ਕਿ ਉਸ ਨੇ ਪੇਸ਼ਕਸ਼ ਸਵੀਕਾਰ ਕਰ ਲਈ ਹੈ ਅਤੇ ਵਾਧੂ ਜ਼ਿੰਮੇਵਾਰੀ ਅਤੇ ਸਨਮਾਨ ਲਈ ਤਿਆਰ ਹੈ। ਉਹ ਪੂਰੀ ਤਰ੍ਹਾਂ ਇਸ ਮੌਕੇ ਦਾ ਹੱਕਦਾਰ ਹੈ।'


author

cherry

Content Editor

Related News