ਬੇਨ ਸਾਇਰ ਨੂੰ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਕੀਤਾ ਗਿਆ ਨਿਯੁਕਤ

06/06/2022 4:44:56 PM

ਵੇਲਿੰਗਟਨ (ਏਜੰਸੀ)- ਬੇਨ ਸਾਇਰ ਨੂੰ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਸਟ੍ਰੇਲੀਆ ਦੀ ਮਹਿਲਾ ਟੀਮ ਦੇ ਸਹਾਇਕ ਕੋਚ ਰਹੇ ਸਾਇਰ ਦਾ 2 ਸਾਲ ਦਾ ਕਰਾਰ ਹੁਣੇ ਸ਼ੁਰੂ ਹੋਇਆ ਹੈ। ਉਨ੍ਹਾਂ ਲਈ ਪਹਿਲਾ ਟੂਰਨਾਮੈਂਟ ਜੁਲਾਈ 'ਚ ਰਾਸ਼ਟਰਮੰਡਲ ਖੇਡਾਂ ਅਤੇ ਫਿਰ ਵੈਸਟਇੰਡੀਜ਼ ਦਾ ਦੌਰਾ ਹੋਵੇਗਾ। ਸਾਇਰ ਨੇ ਕਿਹਾ, 'ਮੈਂ ਇਸ ਅਹੁਦੇ 'ਤੇ ਕੰਮ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹਾਂ। ਮੈਨੂੰ ਵ੍ਹਾਈਟ ਫਰਨਜ਼ 'ਚ ਕਾਫੀ ਪ੍ਰਤਿਭਾ ਦਿਖਾਈ ਦਿੰਦੀ ਹੈ ਅਤੇ ਮੈਂ ਇਸ ਟੀਮ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਚਾਹੁੰਦਾ ਹਾਂ।'

ਸਾਇਰ ਅਜਿਹੇ ਸਮੇਂ ਵਿੱਚ ਨਿਊਜ਼ੀਲੈਂਡ ਦੀ ਟੀਮ ਵਿੱਚ ਸ਼ਾਮਲ ਹੋਏ ਹਨ, ਜਦੋਂ ਕੇਂਦਰੀ ਕਰਾਰ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਅਨੁਭਵੀ ਬੱਲੇਬਾਜ਼ ਐਮੀ ਸੈਟਰਥਵੇਟ ਨੇ ਨਵਾਂ ਕਰਾਰ ਨਾ ਦਿੱਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਨ੍ਹਾਂ ਕਰਾਰਾਂ 'ਚ ਤੇਜ਼ ਗੇਂਦਬਾਜ਼ ਲਿਆ ਤਾਹੂਹੂ ਦਾ ਨਾਂ ਵੀ ਨਹੀਂ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਮੁਤਾਬਕ ਉਹ ਘਰੇਲੂ ਮੈਦਾਨ 'ਤੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਾ ਪਹੁੰਚਣ ਦੀ ਨਿਰਾਸ਼ਾ ਤੋਂ ਬਾਅਦ ਨੌਜਵਾਨ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਤਿਆਰ ਕਰਨਾ ਚਾਹੁੰਦੇ ਹਨ।

ਕੈਪਟਨ ਸੋਫੀ ਡਿਵਾਈਨ ਨੇ ਕਿਹਾ, 'ਅਸੀਂ ਸਾਰੇ ਬੇਨ ਦੇ ਤਜ਼ਰਬੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੁੰਦੇ ਹਾਂ। ਆਸਟਰੇਲਿਆਈ ਟੀਮ ਦੇ ਹਾਲੀਆ ਪ੍ਰਦਰਸ਼ਨ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਨਿਊਜ਼ੀਲੈਂਡ ਦੇ ਨਾਲ ਵੀ ਇੱਕ ਤਾਕਤਵਰ ਟੀਮ ਬਣਾਉਣ ਵਿੱਚ ਕਾਮਯਾਬ ਹੋਣਗੇ। ਆਉਣ ਵਾਲੇ ਸਮੇਂ ਵਿੱਚ ਰਾਸ਼ਟਰਮੰਡਲ ਖੇਡਾਂ ਅਤੇ ਵੈਸਟਇੰਡੀਜ਼ ਦੇ ਦੌਰੇ ਇਸ ਸਿਲਸਿਲੇ ਵਿਚ ਮਦਦ ਕਰਨਗੇ, ਕਿਉਂਕਿ ਬਾਹਰ ਦੌਰਾ ਕਰਨ ਨਾਲ ਟੀਮ ਵਿਚ ਏਕਤਾ ਵਧਦੀ ਹੈ।'


cherry

Content Editor

Related News