ਬੇਨ ਡਕੇਟ ਨੇ ਇੰਸਟਾਗ੍ਰਾਮ ਮਾਡਲ ਦੀ ਤਸਵੀਰ ''ਤੇ ਕੀਤਾ ਅਜਿਹਾ ਕੁਮੈਂਟ...

Monday, Mar 16, 2020 - 02:30 AM (IST)

ਬੇਨ ਡਕੇਟ ਨੇ ਇੰਸਟਾਗ੍ਰਾਮ ਮਾਡਲ ਦੀ ਤਸਵੀਰ ''ਤੇ ਕੀਤਾ ਅਜਿਹਾ ਕੁਮੈਂਟ...

ਨਵੀਂ ਦਿੱਲੀ— ਦੁਨੀਆਭਰ 'ਚ ਕੋਰੋਨਾਵਾਇਰਸ ਕਾਰਨ ਲੋਕਾਂ ਦੇ ਜਨਜੀਵਨ ਤੇ ਨਾਲ-ਨਾਲ ਖੇਡਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਵੱਡੇ ਅੰਤਰਰਾਸ਼ਟਰੀ ਮੈਚਾਂ ਦੇ ਰੱਦ ਹੋਣ ਨਾਲ ਹੀ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਇੰਗਲੈਂਡ ਕ੍ਰਿਕਟ ਟੀਮ ਦੇ ਨੌਜਵਾਨ ਵਿਕਕੀਪਰ ਬੱਲੇਬਾਜ਼ ਨੇ ਇਕ ਮਾਡਲ ਦੇ ਪੋਸਟ 'ਤੇ ਕੋਰੋਨਾ ਵਾਇਰਸ ਨਾਲ ਜੁੜੇ ਕੁਮੈਂਟ ਕਰ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਬੇਨ ਡਕੇਟ ਨੇ ਕੀਤਾ ਮਾਡਲ ਦੀ ਫੋਟੋ 'ਤੇ ਕੁਮੈਂਟ


ਕੋਰੋਨਾਵਾਇਸ ਦੇ ਚਲਦਿਆ ਦੁਨੀਆਭਰ ਦੇ ਸਾਰੇ ਮੈਚਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਇਸ ਨਾਲ ਖਿਡਾਰੀਆਂ ਤੇ ਖੇਡ ਪ੍ਰਸ਼ੰਸਕਾਂ 'ਚ ਨਿਰਾਸ਼ਾ ਨਜ਼ਰ ਆ ਰਹੀ ਹੈ। ਇਸ ਵਿਚਾਲੇ ਹਾਲੀਵੁੱਡ ਮਾਡਲ ਤੇ ਅਭਿਨੇਤਰੀ ਕੈਟੀ ਬੇਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤੀ- 'ਤੁਸੀਂ ਦੱਸੋ ਮੈਂ ਇਸ ਸਮੇਂ ਕਿਸਦੇ ਵਾਰੇ 'ਚ ਸੋਚ ਰਹੀ ਹਾਂ।'
ਇਸ 'ਤੇ ਇੰਗਲੈਂਡ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਬੇਨ ਡਕੇਟ ਨੇ ਮਾਡਲ ਦੇ ਪੋਸਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ- ' ਕੀ ਇਹ ਸੀਜ਼ਨ ਕੋਰੋਨਾ ਵਾਇਰਸ ਦੇ ਚੱਲਦਿਆ ਪ੍ਰਭਾਵਿਤ ਹੋਵੇਗਾ ਜਾਂ ਨਹੀਂ...।' ਜ਼ਿਕਰਯੋਗ ਹੈ ਕਿ ਕੈਟੀ ਬੇਲ, ਹੈਰੀ  ਪਾਟਰ, ਹਾਫ ਬਲਡ ਪ੍ਰਿੰਸ ਵਰਗੀਆ ਵੱਡੀਆਂ ਹਾਲੀਵੁੱਡ ਫਿਲਮਾਂ ਦੇ ਕੰਮ ਕਰ ਚੁੱਕੀ ਹੈ।


author

Gurdeep Singh

Content Editor

Related News