ਵਿਅਕਤੀ ਨਾਲ ਰਗਬੀ ਖੇਡਦੀ ਨਜ਼ਰ ਆਈ ਬੇਲੁਗਾ ਵੇਲ੍ਹ, ਅਸ਼ਵਿਨ ਨੇ ਸ਼ੇਅਰ ਕੀਤੀ ਵੀਡੀਓ

07/14/2020 9:03:56 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਰਵੀਚੰਦਰਨ ਅਸ਼ਵਿਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਉਹ ਕ੍ਰਿਕਟ ਦੀਆਂ ਗਲੀਆਂ 'ਚ ਚਰਚਾ 'ਚ ਆ ਗਏ ਹਨ। ਦੱਸ ਦੇਈਏ, ਅਸ਼ਵਿਨ ਨੇ ਇੱਥੇ ਇਕ ਬੇਲੁਗਾ ਵੇਲ੍ਹ ਦੀ ਵੀਡੀਓ ਸ਼ੇਅਰ ਕੀਤੀ ਹੈ। ਜੋ ਪਾਣੀ 'ਚ ਰਗਬੀ ਫੁੱਟਬਾਲ ਦੇ ਨਾਲ ਖੇਡ ਰਹੀ ਹੈ।


ਦਰਅਸਲ, ਅਸ਼ਵਿਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਸ਼ਾਨਦਾਰ ਵੀਡੀਓ ਸ਼ੇਅਰ ਕਰਦੇ ਹੋਏ ਇਮੋਜੀ ਸ਼ੇਅਰ ਕੀਤਾ ਹੈ। ਦੱਸ ਦੇਈਏ, ਅਸ਼ਵਿਨ ਨੇ ਬੇਲੁਗਾ ਵੇਲ੍ਹ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਿਵੇਂ ਜਹਾਜ਼ 'ਤੇ ਖੜ੍ਹਾ ਵਿਅਕਤੀ ਗੇਂਦ ਨੂੰ ਸੁੱਟਦਾ ਹੈ ਤੇ ਵੇਲਹ ਉਸ ਨੂੰ ਜਾ ਕੇ ਫੜ੍ਹਦੀ ਹੈ ਤੇ ਫਿਰ ਮੂੰਹ ਦੇ ਨਾਲ ਵਾਪਸ ਉਸ ਵਿਅਕਤੀ ਕੋਲ ਲਿਆਉਂਦੀ ਹੈ। ਇਸ ਵੀਡੀਓ ਨੂੰ ਬਹੁਤ ਲਾਈਕ ਵੀ ਮਿਲ ਰਹੇ ਹਨ।


Gurdeep Singh

Content Editor

Related News