ਫਿਕਸਿੰਗ ਦੇ ਦੋਸ਼ ''ਚ ਬੇਲਗਾਵੀ ਪੈਂਥਰਸ ਦੇ ਮਾਲਕ ਅਲੀ ਥਾਰਾ ਗ੍ਰਿਫਤਾਰ

09/25/2019 12:21:37 PM

ਨਵੀਂ ਦਿੱਲੀ : ਕਰਨਾਟਕ ਪ੍ਰੀਮੀਅਰ ਲੀਗ ਵਿਚ 'ਬੇਲਗਾਵੀ ਪੈਂਥਰਸ' ਕ੍ਰਿਕਟ ਟੀਮ ਫ੍ਰੈਂਚਾਈਜ਼ੀ ਦੇ ਮਾਲਕ ਅਲੀ ਅਸਫਾਕ ਥਾਰਾ ਨੂੰ ਮੈਚ ਫਿਕਸਿੰਗ ਦੇ ਦੋਸ਼ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਬੇਲਗਾਵੀ ਪੈਂਥਰਸ ਟੀਮ ਦੇ ਮਾਲਕ ਅਲੀ ਅਸ਼ਫਾਕ ਥਾਰਾ 'ਤੇ ਟੂਰਨਾਮੈਂਟ ਵਿਚ ਸੱਟੇਬਾਜ਼ੀ ਕਰਨ ਦਾ ਦੋਸ਼ ਹੈ।

ਦਰਅਸਲ, ਜੁਆਈਂਟ ਪੁਲਸ ਕਮਿਸ਼ਨਰ ਸੰਦੀਪ ਪਾਟਿਲ ਮੁਤਾਬਕ, ਥਾਰਾ ਕੇ. ਪੀ. ਐੱਲ. ਦੌਰਾਨ ਸੱਟੇਬਾਜ਼ੀ ਵਿਚ ਸ਼ਾਮਲ ਕੀਤਾ ਸੀ। ਇਸ ਨੂੰ ਸਾਬਤ ਕਰਨ ਲਈ ਪੂਰੇ ਸਬੂਤ ਸੀ। ਪਾਟਿਲ ਨੇ ਇਕ ਸਪੋਰਟਸ ਵੈਬਸਾਈਟ ਨੂੰ ਦੱਸਿਆ, ''ਟੀਮ ਦੇ ਮਾਲਕ ਨੂੰ ਮੈਚਾਂ ਦੌਰਾਨ ਸੱਟੇਬਾਜ਼ੀ ਵਿਚ ਸ਼ਾਮਲ ਪਾਇਆ ਗਿਆ। ਸਾਡੇ ਕੋਲ ਇਹ ਦੇਖਣ ਲਈ ਪੂਰੇ ਸਬੂਤ ਹਨ ਕਿ ਇਹ ਸੱਟਾ ਲਗਾ ਰਿਹਾ ਸੀ।


Related News