ਤੀਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗ ਸਕਦੈ ਵੱਡਾ ਝਟਕਾ

Monday, Jan 22, 2018 - 11:17 AM (IST)

ਜੋਹਾਨਸਬਰਗ (ਬਿਊਰੋ)— ਸਾਊਥ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੈੱਟ ਪ੍ਰੈਕਟਿਸ ਦੌਰਾਨ ਇਸ਼ਾਂਤ ਸ਼ਰਮਾ ਦੀ ਗੇਂਦ ਉੱਤੇ ਜ਼ਖਮੀ ਹੋ ਗਏ। ਗੇਂਦ ਸਿੱਧੇ ਉਨ੍ਹਾਂ ਦੇ ਗੋਡੇ ਉੱਤੇ ਲੱਗੀ, ਜਿਸਦੇ ਚਲਦੇ ਰਾਹੁਲ ਦਰਦ ਨਾਲ ਚੀਖਦੇ ਵੀ ਵਿਖੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਪਰ ਇਹ ਗੱਲ ਸਾਫ਼ ਹੈ ਕਿ ਜੇਕਰ ਰਾਹੁਲ ਤੀਸਰੇ ਟੈਸਟ ਵਿਚ ਨਹੀਂ ਖੇਡਦੇ ਤਾਂ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ।
PunjabKesari
ਅਜਿਹਾ ਹੈ ਰਾਹੁਲ ਦਾ ਪ੍ਰਦਰਸ਼ਨ
ਦੱਸ ਦਈਏ ਕਿ ਕੇ.ਐੱਲ. ਰਾਹੁਲ ਨੇ 22 ਟੈਸਟ ਦੀਆਂ 35 ਪਾਰੀਆਂ ਵਿਚ 42.41 ਦੀ ਔਸਤ ਨਾਲ 1442 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 199 ਰਿਹਾ। ਉਥੇ ਹੀ ਗੱਲ ਜੇਕਰ ਵਨਡੇ ਦੀ ਕਰੀਏ ਤਾਂ ਰਾਹੁਲ ਨੇ 10 ਮੈਚਾਂ ਵਿਚ 248 ਦੌੜਾਂ ਬਣਾਈਆਂ ਹਨ। ਟੀ20 ਵਿਚ ਉਨ੍ਹਾਂ ਨੂੰ 12 ਮੈਚਾਂ ਵਿਚ ਮੌਕਾ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੇ 458 ਦੌੜਾਂ ਬਣਾਈਆਂ ਹਨ। ਕੇ.ਐੱਲ. ਰਾਹੁਲ ਤਿੰਨਾਂ ਫਾਰਮੇਟ ਵਿਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਹਨ।

2-0 ਨਾਲ ਅਫਰੀਕਾ ਪਹਿਲਾਂ ਹੀ ਅੱਗੇ
ਭਾਰਤ ਮੇਜ਼ਬਾਨ ਸਾਊਥ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚ ਹਾਰ ਕੇ ਸੀਰੀਜ਼ ਗੁਆ ਚੁੱਕਿਆ ਹੈ। ਆਖਰੀ ਟੈਸਟ ਜੋਹਾਨਸਬਰਗ ਵਿਚ 24 ਜਨਵਰੀ ਤੋਂ ਖੇਡਿਆ ਜਾਣਾ ਹੈ। ਸਾਊਥ ਅਫਰੀਕਾ ਨੇ ਸੁਪਰਸਪੋਰਟ ਪਾਰਕ ਮੈਦਾਨ ਉੱਤੇ ਖੇਡੇ ਗਏ ਦੂਜੇ ਟੈਸਟ ਮੈਚ ਦੇ ਆਖਰੀ ਦਿਨ ਬੁੱਧਵਾਰ (17 ਜਨਵਰੀ) ਨੂੰ ਭਾਰਤ ਨੂੰ 135 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਨਾਲ ਦੱਖਣ ਅਫਰੀਕਾ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਲੀਡ ਲੈ ਲਈ ਹੈ।


Related News