ਦੂਜੇ ਟੀ-20 ਤੋਂ ਪਹਿਲਾਂ ਆਸਟਰੇਲੀਆ ਨੂੰ ਝਟਕਾ, ਕੇਨ ਰਿਚਰਡਸਨ ਹੋਏ ਬਾਹਰ

Wednesday, Feb 27, 2019 - 05:04 PM (IST)

ਦੂਜੇ ਟੀ-20 ਤੋਂ ਪਹਿਲਾਂ ਆਸਟਰੇਲੀਆ ਨੂੰ ਝਟਕਾ, ਕੇਨ ਰਿਚਰਡਸਨ ਹੋਏ ਬਾਹਰ

ਬੰਗਲੁਰੂ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਸੱਟ ਕਾਰਨ ਭਾਰਤ ਦੇ ਟੀ-20 ਅਤੇ ਵਨ ਡੇ ਮੈਚਾਂ ਤੋਂ ਬਾਹਰ ਹੋ ਗਏ ਹਨ ਜਿਸ ਤੋਂ ਬਾਅਦ ਆਈ. ਪੀ. ਐੱਲ. ਵਿਚ ਰੈਗੁਲਰ ਖੇਡਣ ਵਾਲੇ ਐਂਡਰਿਊ ਟਾਈ ਨੂੰ ਉਸ ਦੇ ਬਦਲ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਰਿਚਰਡਸਨ ਨੂੰ ਪਿਛਲੇ ਹਫਤੇ ਹੈਦਰਾਬਾਦ ਵਿਚ ਨੈਟਸ 'ਤੇ ਬੱਲੇਬਾਜ਼ੀ ਕਰਦਿਆਂ ਸੱਟ ਲੱਗੀ ਸੀ ਪਰ ਉਸ ਨੇ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਤੋਂ ਪਹਿਲਾਂ ਟ੍ਰੇਨਿੰਗ ਕੀਤੀ ਸੀ। ਆਸਟਰੇਲੀਆ ਦੇ ਟੀਮ ਫਿਜ਼ਿਓ ਡੇਵਿਡ ਬੀਕਲੇ ਨੇ ਬਿਆਨ 'ਚ ਕਿਹਾ, ''ਕੇਨ ਨੇ ਵਾਈਜੇਗ ਵਿਚ ਪਹਿਲੇ ਟੀ-20 ਕੌਮਾਂਤਰੀ ਤੋਂ ਪਹਿਲਾਂ ਟ੍ਰੇਨਿੰਗ ਦੌਰਾਨ ਖੱਬੇ ਪਾਸੇ ਦਰਦ ਦੀ ਸ਼ਿਕਾਇਤ ਕੀਤੀ ਸੀ।''

PunjabKesari

ਉਸਨੇ ਨੇ ਕਿਹਾ, ''ਬਦਕਿਸਮਤੀ ਨਾਲ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਉੱਭਰ ਸਕਿਆ ਕਿ ਦੌਰੇ ਵਿਚ ਹਿੱਸਾ ਲੈ ਸਕੇ। ਕੇਨ ਇਲਾਜ ਜਾਰੀ ਰੱਖਣ ਲਈ ਵਤਨ ਪਰਤਣਗੇ ਅਤੇ ਆਗਾਮੀ ਹਫਤਿਆਂ ਵਿਚ ਉਸ ਦਾ ਧਿਆਨ ਰੱਖਾਂਗੇ। ਆਸਟਰੇਲੀਆਈ ਟੀਮ ਪਹਿਲਾਂ ਹੀ ਜ਼ਖਮੀ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਦੇ ਬਿਨਾ ਖੇਡ ਰਹੀ ਹੈ ਅਤੇ ਰਿਚਰਡਸਨ ਦੇ ਵੀ ਬਾਹਰ ਹੋਣ ਨਾਲ ਉਸ ਨੂੰ ਝਟਕਾ ਲੱਗਾ ਹੈ। ਰਿਚਰਡਸਨ ਦੇ ਜ਼ਖਮੀ ਹੋਣ ਨਾਲ ਹਾਲਾਂਕਿ ਟਾਈ ਨੂੰ ਮੌਕਾ ਮਿਲਿਆ ਹੈ ਜੋ ਪਿਛਲੀ ਵਾਰ ਆਸਟਰੇਲੀਆ ਦੌਰੇ ਵੱਲੋਂ ਨਵੰਬਰ ਵਿਚ ਭਾਰਤ ਖਿਲਾਫ ਡਰਾਅ ਰਹੀ ਟੀ-20 ਸੀਰੀਜ਼ ਵਿਚ ਖੇਡੇ ਸੀ। ਪੱਛਮੀ ਆਸਟਰੇਲੀਆ ਦੇ 32 ਸਾਲਾ ਟਾਈ ਨੂੰ ਭਾਰਤ ਖਿਲਾਫ ਖੇਡਣ ਦਾ ਕਾਫੀ ਤਜ਼ਰਬਾ ਹੈ। ਉਹ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ ਅਤੇ ਹੁਣ ਬੰਦ ਹੋ ਚੁੱਕੀ ਗੁਜਰਾਤ ਲਾਇਨਸ ਵੱਲੋਂ ਖੇਡ ਚੁੱਕੇ ਹਨ। ਟਾਈ 26 ਟੀ-20 ਕੌਮਾਂਤਰੀ ਅਤੇ 7 ਵਨ ਡੇ ਕੌਮਾਂਤਰੀ ਮੈਚ ਖੇਡ ਚੁੱਕੇ ਹਨ ਜਿਸ ਵਿਚ ਉਸ ਨੇ ਕ੍ਰਮਵਾਰ : 37 ਅਤੇ 12 ਵਿਕਟਾਂ ਹਾਸਲ ਕੀਤੀਆਂ ਹਨ।


Related News