ਬੇਦੀ ਨੇ ਕੁੰਬਲੇ ਪ੍ਰਤੀ ਜਤਾਇਆ ਅਫਸੋਸ, ਬੀ.ਸੀ.ਸੀ.ਆਈ. ਨੂੰ ਪਾਈ ਝਾੜ

06/30/2017 11:42:46 AM

ਹੈਦਰਾਬਾਦ— ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦਾਂ ਕਾਰਨ ਮੁੱਖ ਕੋਚ ਦਾ ਅਹੁਦਾ ਛੱਡਣ ਵਾਲੇ ਅਨਿਲ ਕੁੰਬਲੇ ਦੇ ਪ੍ਰਤੀ ਉਨ੍ਹਾਂ ਨੂੰ ਦੁੱਖ ਹੈ। ਉਨ੍ਹਾਂ ਨਾਲ ਹੀ ਇਸ ਦੇ ਲਈ ਬੀ.ਸੀ.ਸੀ.ਆਈ. ਦੀ ਸਖਤ ਆਲੋਚਨਾ ਕੀਤੀ।

ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਨ ਦੇ ਲਈ ਬੀ.ਸੀ.ਸੀ.ਆਈ. ਦੇ ਅਧਿਕਾਰੀ ਜ਼ਿੰਮੇਵਾਰ ਹਨ ਜਿਸ ਕਾਰਨ ਕੋਚ ਨੂੰ ਆਪਣਾ ਅਹੁਦਾ ਛੱਡਣਾ ਪਿਆ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ। ਉਹ ਮੈਦਾਨ 'ਤੇ ਕੌਣ ਬੌਸ ਹੈ ਅਤੇ ਮੈਦਾਨ ਦੇ ਬਾਹਰ ਕੌਣ ਬੌਸ ਹੈ ਇਸ ਵਿਚਾਲੇ ਨਹੀਂ ਸੀ। ਉਨ੍ਹਾਂ ਦੋਹਾਂ ਨੇ ਆਪਣੀ ਸਮਰਥਾ ਨਾਲ ਖੇਡ ਦੀ ਸੇਵਾ ਕੀਤੀ। ਸਾਡੇ ਵਿਚਾਲੇ ਮਤਭੇਦ ਹੋ ਸਕਦੇ ਹਨ ਪਰ ਅਸੀਂ ਅਲਗ ਰਸਤਾ ਨਹੀਂ ਅਪਣਾ ਸਕਦੇ ਹਾਂ।

ਬੇਦੀ ਨੇ ਕਿਹਾ ਕਿ ਇਸ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ। ਕੌਣ ਅਜਿਹੀ ਨੌਬਤ ਲੈ ਕੇ ਆਇਆ। ਉਨ੍ਹਾਂ ਕਿਹਾ ਬੀ.ਸੀ.ਸੀ.ਆਆਈ. ਨੇ ਅਜਿਹਾ ਹੋਣ ਦਿੱਤਾ। ਉਹ ਅਯੋਗ ਨਹੀਂ ਹੈ। ਜਿੱਥੇ ਤੱਕ ਲੋਢਾ ਪੈਨਲ ਦੀ ਗੱਲ ਹੈ ਤਾਂ ਬੀ.ਸੀ.ਸੀ.ਆਈ. ਦੇ ਅਧਿਕਾਰੀ ਅਯੋਗ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮੈਨੂੰ ਕੁੰਬਲੇ ਦੇ ਪ੍ਰਤੀ ਦੁਖ ਹੈ। ਜੇਕਰ ਕੁੰਬਲੇ ਦੇ ਨਾਲ ਇੰਨੇ ਚੰਗੇ ਨਤੀਜੇ ਦੇਣ ਦੇ ਬਾਅਦ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਸਥਾਨ ਲੈਣ ਵਾਲੇ ਦੇ ਨਾਲ ਕੀ ਹੋ ਸਕਦਾ ਹੈ। ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।


Related News