2021-22 ਘਰੇਲੂ ਸੀਜ਼ਨ ''ਚ BCCI ਕਰਵਾਏਗਾ 13 ਟੂਰਨਾਮੈਂਟ, ਖੇਡੇ ਜਾਣਗੇ ਇੰਨੇ ਮੈਚ
Sunday, Sep 26, 2021 - 06:56 PM (IST)
ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 2020-21 ਦੇ ਘਰੇਲੂ ਸੈਸ਼ਨ 'ਚ ਇਸ ਵਾਰ 13 ਟੂਰਨਾਮੈਂਟਾਂ ਤੇ 1054 ਘਰੇਲੂ ਮੈਚਾਂ ਦਾ ਆਯੋਜਨ ਕਰੇਗਾ। ਬੀ. ਸੀ. ਸੀ. ਆਈ. ਨੇ ਹਾਲ ਹੀ 'ਚ ਵਰਚੁਅਲ ਹੋਈ ਸਰਵਉੱਚ ਪਰਿਸ਼ਦ ਦੀ ਬੈਠਕ 'ਚ ਮੈਂਬਰਾਂ ਨੂੰ ਵੰਡੇ ਗਏ ਨੋਟ 'ਚ ਕਿਹਾ ਕਿ ਉਹ ਇਸ ਸੈਸ਼ਨ 'ਚ 13 ਟੂਰਨਾਮੈਂਟਸ ਦਾ ਆਯੋਜਨ ਕਰੇਗਾ ਕਿਉਂਕਿ ਪਿਛਲੇ ਸੈਸ਼ਨ 'ਚ ਕੋਵਿਡ-19 ਕਾਰਨ ਬਹੁਤ ਘੱਟ ਘਰੇਲੂ ਸੈਸ਼ਨ ਦਾ ਆਯੋਜਨ ਹੋ ਸਕਿਆ ਸੀ।
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਸਾਹਮਣੇ 1054 ਮੈਚਾਂ ਦਾ ਆਯੋਜਨ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ। ਅਜਿਹੇ ਸਮੇਂ 'ਚ ਕ੍ਰਿਕਟ ਖੇਡਣ ਵਾਲਾ ਕੋਈ ਵੀ ਦੇਸ਼ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰ ਸਕਦਾ ਹੈ। ਘਰੇਲੂ ਸੈਸ਼ਨ 28 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ ਅਗਲੇ ਸਾਲ ਦੋ ਅਪ੍ਰੈਲ ਤਕ ਚਲੇਗਾ। ਇਸ ਪੂਰੀ ਕਵਾਇਦ ਲਈ ਬੋਰਡ ਨੇ ਓਪੋਲੋ ਹਸਪਤਾਲ ਦੇ ਨਾਲ ਕਰਾਰ ਕੀਤਾ ਹੈ ਤਾਂ ਜੋ ਕੋਵਿਡ ਪਰੂਫ ਬਾਇਓ ਸਕਿਓਰ ਵਾਤਾਵਰਣ ਤਿਆਰ ਕੀਤਾ ਜਾ ਸਕੇ।