ਬੀ. ਸੀ. ਸੀ. ਆਈ. ਨੇ ਟਾਈਟਲ ਅਧਿਕਾਰ ਲਈ ਮੰਗੀਆਂ ਅਰਜ਼ੀਆਂ

07/31/2019 3:52:12 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਘਰੇਲੂ ਅਤੇ ਕੌਮਾਂਤਰੀ ਕ੍ਰਿਕਟ ਮੈਚਾਂ ਦੇ ਟਾਈਟਲ ਸਪਾਂਸਰ ਅਧਿਕਾਰਾਂ ਲਈ ਅਰਜ਼ੀਆਂ ਮੰਗੀਆਂ ਹਨ। ਬੀ. ਸੀ. ਸੀ. ਆਈ. ਇਸਦੇ ਲਈ ਨਵੀਂ ਪ੍ਰਕਿਰਿਆ ਦਾ ਪਾਲਣਾ ਕਰੇਗਾ। ਬੋਰਡ ਨੇ ਜਾਰੀ ਬਿਆਨ ਵਿਚ ਕਿਹਾ, ''ਨਵੀਂ ਅਰਜ਼ੀ ਪ੍ਰਕਿਰਿਆ (ਆਈ. ਟੀ. ਟੀ.) ਦੇ ਤਹਿਤ ਜੇਤੂ ਬੋਲੀਕਰਤਾ ਨੂੰ ਬੀ. ਸੀ. ਸੀ. ਆਈ. ਦੇ ਕੌਮਾਂਤਰੀ ਅਤੇ ਘਰੇਲੂ ਮੈਚਾਂ ਲਈ ਟਾਈਟਲ ਸਪਾਂਸਰ ਐਲਾਨ ਕੀਤਾ ਜਾਵੇਗਾ, ਜਿਸ ਦੀ ਮਿਆਦ 1 ਸਤੰਬਰ 2019 ਤੋਂ 31 ਮਾਰਚ 2023 ਤਕ ਲਈ ਹੋਵੇਗੀ।''


Gurdeep Singh

Content Editor

Related News