BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ

Tuesday, Feb 15, 2022 - 08:30 PM (IST)

BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ

ਮੁੰਬਈ- ਭਾਰਤੀ ਕ੍ਰਿਕਟਰ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਆਗਾਮੀ ਭਾਰਤ ਦੌਰੇ ਦੇ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ। ਬੀ. ਸੀ. ਸੀ. ਆਈ. ਦੇ ਅਨੁਸਾਰ ਦੋਵੇਂ ਟੀਮਾਂ ਹੁਣ ਪਹਿਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਅਤੇ ਉਸ ਤੋਂ ਬਾਅਦ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੇ ਜਾਵੇਗੀ, ਜੋ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦਾ ਹਿੱਸਾ ਹੈ।

PunjabKesari
ਲਖਨਊ 24 ਫਰਵਰੀ ਨੂੰ ਪਹਿਲੇ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ, ਜਦਕਿ ਬਾਕੀ 2 ਟੀ-20 ਮੈਚ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ਵਿਚ ਖੇਡੇ ਜਾਣਗੇ। ਇਸ ਤਰ੍ਹਾਂ ਪਹਿਲਾ ਟੈਸਟ ਮੈਚ ਹੁਣ 4 ਤੋਂ 8 ਮਾਰਚ ਤੱਕ ਮੋਹਾਲੀ, ਜਦਕਿ ਦੂਜਾ ਮੈਚ 12 ਤੋਂ 16 ਮਾਰਚ ਤੱਕ ਬੈਂਗਲੁਰੂ ਵਿਚ ਖੇਡਿਆ ਜਾਵੇਗਾ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ 'ਚ ਅਫਗਾਨਿਸਤਾਨ ਦੇ 8 ਕ੍ਰਿਕਟਰ ਕੋਰੋਨਾ ਪਾਜ਼ੇਟਿਵ : ਰਿਪੋਰਟ
ਜ਼ਿਕਰਯੋਗ ਹੈ ਕਿ ਪਹਿਲੇ ਸ਼ਡਿਊਲ ਦੇ ਅਨੁਸਾਰ ਸ਼੍ਰੀਲੰਕਾ ਨੂੰ ਭਾਰਤ ਦੇ ਵਿਰੁੱਧ ਪਹਿਲੇ 2 ਟੈਸਟ ਮੈਚ ਖੇਡਣੇ ਸਨ, ਜੋ ਕ੍ਰਮਵਾਰ 25 ਫਰਵਰੀ ਤੋਂ ਇਕ ਮਾਰਚ ਤੱਕ ਬੈਂਗਲੁਰੂ ਅਤੇ ਪੰਜ ਮਾਰਚ ਤੋਂ 9 ਮਾਰਚ ਤੱਕ ਮੋਹਾਲੀ ਵਿਚ ਹੋਣੇ ਸਨ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਮੋਹਾਲੀ ਵਿਚ 13 ਮਾਰਚ ਤੋਂ ਸ਼ੁਰੂ ਹੋਣੀ ਸੀ। ਦੂਜਾ ਮੈਚ 15 ਤਾਰੀਕ ਨੂੰ ਧਰਮਸ਼ਾਲਾ ਅਤੇ ਤੀਜਾ 18 ਮਾਰਚ ਨੂੰ ਲਖਨਊ ਵਿਚ ਖੇਡਿਆ ਜਾਣਾ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News