BCCI ਨੇ RCA ਨੂੰ ਦਿੱਤੀ ਮਾਨਤਾ, 5 ਸਾਲ ਬਾਅਦ ਹਟਾਈ ਪਾਬੰਦੀ

Saturday, Sep 07, 2019 - 06:14 PM (IST)

BCCI ਨੇ RCA ਨੂੰ ਦਿੱਤੀ ਮਾਨਤਾ, 5 ਸਾਲ ਬਾਅਦ ਹਟਾਈ ਪਾਬੰਦੀ

ਸਪੋਰਟਸ ਡੈਸਕ : ਲਲਿਤ ਮੋਦੀ ਨੂੰ ਲੈ ਕੇ ਬੀ. ਸੀ. ਸੀ. ਆਈ. ਅਤੇ ਆਰ. ਸੀ. ਏ. ਵਿਚਾਲ ਰਿਹਾ ਵਿਵਾਦ ਅੱਜ ਖਤਮ ਹੋ ਗਿਆ। ਆਰ. ਸੀ. ਏ. ਪ੍ਰਧਾਨ ਸੀ. ਪੀ. ਜੋਸ਼ੀ ਦੀ ਅਗਵਾਈ ਦੇ ਚਲਦੇ ਅੱਜ ਬੀ. ਸੀ. ਸੀ. ਆਈ. ਨੇ ਆਰ. ਸੀ. ਏ. (ਰਾਜਸਥਾਨ ਕ੍ਰਿਕਟ ਐਸੋਸੀਏਸ਼ਨ) ਨੂੰ ਮਾਨਤਾ ਦੇ ਦਿੱਤੀ ਹੈ। ਇਸਦੇ ਲਈ ਬੀ. ਸੀ. ਸੀ. ਆਈ. ਵੱਲੋਂ ਦੱਸੀਆਂ ਗਈਆਂ ਸ਼ਰਤਾਂ ਤੋਂ ਬਾਅਦ ਇਹ ਮਹੱਤਵਪੂਰਨ ਫੈਸਲਾ ਹੋਇਆ ਹੈ। ਜ਼ਿਕਰਯੋਗ ਹੈ ਕਿ ਲਲਿਤ ਮੋਦੀ ਦੀ ਕਾਰਜਸ਼ੈਲੀ ਕਾਰਨ ਬੀ. ਸੀ. ਸੀ. ਆਈ. ਨੇ ਆਰ. ਸੀ. ਏ. ਦਾ ਮਾਨਤਾ ਨੂੰ ਰੱਦ ਕਰ ਦਿੱਤਾ ਸੀ।

PunjabKesari

ਇਸ ਤੋਂ ਬਾਅਦ ਆਰ. ਸੀ. ਏ. ਵਿਚ ਕ੍ਰਿਕਟ ਮੈਚ ਕਰਾਏ ਜਾਣ ਦਾ ਰਸਤਾ ਵੀ ਖੁਲ ਗਿਆ ਹੈ। 28 ਸਤੰਬਰ ਤੋਂ ਪਹਿਲਾਂ ਚੋਣਾਂ ਕਰਾਈਆਂ ਜਾਣਗੀਆਂ। ਅਕਤੂਬਰ ਵਿਚ ਬੀ. ਸੀ. ਸੀ. ਆਈ. ਦੇ ਹੋਣ ਵਾਲੀਆਂ ਚੋਣਾਂ ਵਿਚ ਆਰ. ਸੀ. ਏ. ਹਿੱਸਾ ਲਵੇਗਾ। ਇਸ 'ਤੇ ਆਰ. ਸੀ. ਏ. ਪ੍ਰਧਾਨ ਸੀ. ਪੀ. ਜੋਸ਼ੀ ਨੇ ਖੁਸ਼ੀ ਜਤਾਈ। ਨਾਲ ਹ ਕਿਹਾ ਕਿ ਹੁਣ ਹੁਨਰਮੰਦ ਖਿਡਾਰੀਆਂ ਨੂੰ ਹੋਰ ਮੌਕਾ ਮਿਲੇਗਾ।


Related News