ਜਨ ਧਨ ਖਾਤੇ ਵਾਲੇ ਜੂਨੀਅਰ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ''ਚ BCCI ਨੂੰ ਹੋਈ ਪ੍ਰੇਸ਼ਾਨੀ

Monday, May 18, 2020 - 12:05 PM (IST)

ਜਨ ਧਨ ਖਾਤੇ ਵਾਲੇ ਜੂਨੀਅਰ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ''ਚ BCCI ਨੂੰ ਹੋਈ ਪ੍ਰੇਸ਼ਾਨੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਉਨ੍ਹਾਂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਜਾਰੀ ਕਰਨ ਵਿਚ ਪ੍ਰੇਸ਼ਾਨੀ ਹੋਈ, ਜਿਨ੍ਹਾਂ ਦਾ ਬੈਂਕ ਖਾਤਾ 'ਜਨ ਧਨ' ਯੋਜਨਾ ਦੇ ਤਹਿਤ ਖੁੱਲ੍ਹਿਆ ਹੈ। ਬੀ. ਸੀ. ਸੀ. ਆਈ। ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਜਿਹੇ ਖਾਤਿਆਂ ਵਿਚ ਵੱਧ ਤੋਂ ਵੱਧ 50,000 ਰੁਪਏ ਦੀ ਰਾਸ਼ੀ ਹੀ ਜਮ੍ਹਾ ਕੀਤੀ ਜਾ ਸਕਦੀ ਹੈ। 

PunjabKesari

ਅਧਿਕਾਰੀ ਨੇ ਕਿਹਾ ਕਿ ਬੀ. ਸੀ ਸੀ. ਆਈ. ਸਾਲਾਨਾ ਸਮਾਰੋਹ ਵਿਚ ਇਨਾਮ ਹਾਸਲ ਕਰਨ ਵਾਲੇ ਸਾਰੇ ਉਮਰ ਵਰਗ ਦੇ ਕ੍ਰਿਕਟਰਾਂ ਨੂੰ ਡੇਢ ਲੱਖ ਰੁਪਏ ਦਿੱਤੇ ਜਾਣੇ ਸਨ। ਸੀਨੀਅਰ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਟ੍ਰਾਂਸਫਰ 11 ਜਨਵਰੀ ਨੂੰ ਸਮਾਰੋਹ ਦੇ ਤੁਰੰਤ ਬਾਅਧ ਕਰ ਦਿੱਤੀ ਗਈ ਸੀ ਪਰ 5 ਜੂਨੀਅਰ ਕ੍ਰਿਕਟਰਾਂ ਦੇ ਖਾਤੇ ਵਿਚ ਡੇਢ ਲੱਖ ਰੁਪਏ ਦਾ ਲੈਣ ਦੇਣ ਕਰਨ ਨੂੰ ਨਾਮੰਜ਼ੂਰ ਕਰ ਦਿੱਤਾ ਗਿਆ। ਬੀ. ਸੀ.  ਸੀ. ਆਈ. ਆਪਣੀ ਬੈਂਕ ਨੂੰ ਸਾਰੇ ਖਿਡਾਰੀਆਂ ਦੇ ਖਾਤੇ ਵਾਲੀਆਂ ਬੈਂਕਾਂ ਨਾਲ ਸੰਪਰਕ ਕਰਨ ਨੂੰ ਕਿਹਾ ਹੈ ਤਾਂ ਕਿ ਖੁਦ ਮੁੱਦੇ ਨੂੰ ਸੁਲਝਾਇਆ ਜਾ ਸਕੇ।


author

Ranjit

Content Editor

Related News