'ਕ੍ਰਿਕਟ ਦੇ ਭਗਵਾਨ' ਤੇਂਦੁਲਕਰ ਨੂੰ ਹਰ ਮਹੀਨੇ ਮਿਲਦੀ ਹੈ ਇੰਨੀ ਪੈਨਸ਼ਨ, ਜਾਣ ਰਹਿ ਜਾਓਗੇ ਹੈਰਾਨ

Thursday, Mar 20, 2025 - 05:52 PM (IST)

'ਕ੍ਰਿਕਟ ਦੇ ਭਗਵਾਨ' ਤੇਂਦੁਲਕਰ ਨੂੰ ਹਰ ਮਹੀਨੇ ਮਿਲਦੀ ਹੈ ਇੰਨੀ ਪੈਨਸ਼ਨ, ਜਾਣ ਰਹਿ ਜਾਓਗੇ ਹੈਰਾਨ

ਸਪੋਰਟਸ ਡੈਸਕ- ਕ੍ਰਿਕਟ ਦੇ ਭਗਵਾਨ ਕਹਿ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਜਗਤ 'ਚ ਕੋਈ ਵੀ ਪਛਾਣ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਕਰਨਾ ਬੇਹੱਦ ਮੁਸ਼ਕਿਲ ਹੈ। ਹਾਲਾਂਕਿ, ਕ੍ਰਿਕਟ ਦੀ ਦੁਨੀਆ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਵੀ ਉਨ੍ਹਾਂ ਦਾ ਸੰਬੰਧ ਖੇਡ ਨਾਲ ਬਣਿਆ ਹੋਇਆ ਹੈ। 

ਕੀ ਤੁਸੀਂ ਜਾਣਦੇ ਹੋ ਕਿ ਬੀਸੀਸੀਆਈ ਸਚਿਨ ਤੇਂਦੁਲਕਰ ਨੂੰ ਹਰ ਮਹੀਨੇ ਕਿੰਨੀ ਪੈਨਸ਼ਨ ਦਿੰਦੀ ਹੈ? ਜੇਕਰ ਨਹੀਂ ਤਾਂ ਇਸ ਖਬਰ 'ਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ, ਨਾਲ ਹੀ ਇਹ ਵੀ ਦੱਸਾਂਗੇ ਕਿ ਹੋਰ ਕ੍ਰਿਕਟਰਾਂ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ। ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਨੇ 2004 'ਚ ਇਕ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਸੀ, ਜਿਸਦਾ ਉਦੇਸ਼ ਰਿਟਾਇਰ ਹੋਣ ਤੋਂ ਬਾਅਦ ਕ੍ਰਿਕਟਰਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨਾ ਸੀ। ਇਸ ਯੋਜਨਾ ਤਹਿਤ ਪੈਨਸ਼ਨ ਰਾਸ਼ੀ ਖਿਡਾਰੀ ਦੇ ਟੈਸਟ ਮੈਂਚਾਂ ਦੀ ਗਿਣਤੀ 'ਤੇ ਆਧਾਰਿਤ ਸੀ। ਯਾਨੀ ਜਿੰਨੇ ਜ਼ਿਆਦਾ ਟੈਸਟ ਮੈਚ ਖੇਡੇ ਹੋਣਗੇ, ਓਨੀ ਜ਼ਿਆਦਾ ਪੈਨਸ਼ਨ ਮਿਲਦੀ ਹੈ। ਇਹ ਯੋਜਨਾ ਕ੍ਰਿਕਟਰਾਂ ਦੀ ਲੰਬੀ ਸੇਵਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ ਬਣਾਈ ਗਈ ਸੀ। 

ਇਹ ਵੀ ਪੜ੍ਹੋ- Champions Trophy ਜਿੱਤਣ ਦੇ ਬਾਵਜੂਦ ICC ਵੱਲੋਂ ਰੋਹਿਤ ਸ਼ਰਮਾ ਨੂੰ ਵੱਡਾ ਝਟਕਾ!

ਸਚਿਨ ਤੇਂਦੁਲਕਰ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ?

ਸਚਿਨ ਤੇਂਦੁਲਕਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਸਚਿਨ ਤੇਂਦੁਲਕਰ ਨੂੰ ਬੀਸੀਸੀਆਈ ਵੱਲੋਂ ਹਰ ਮਹੀਨੇ 70,000 ਰੁਪਏ ਪੈਨਸ਼ਨ ਵਜੋਂ ਮਿਲਦੇ ਹਨ। ਇਹ ਪੈਨਸ਼ਨ ਉਨ੍ਹਾਂ ਦੀ ਲੰਬੀ ਕ੍ਰਿਕਟ ਯਾਤਰਾ ਅਤੇ ਯੋਗਦਾਨ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ। ਬੀਸੀਸੀਆਈ ਦਾ ਇਹ ਕਦਮ ਸਚਿਨ ਵਰਗੇ ਮਹਾਨ ਖਿਡਾਰੀ ਦੇ ਸਨਮੈਨ ਦੇ ਰੂਪ 'ਚ ਦੇਖਿਆ ਜਾਂਦਾ ਹੈ। 

ਹੋਰ ਕ੍ਰਿਕਟਰਾਂ ਨੂੰ ਕਿੰਨਾ ਪੈਨਸ਼ਨ ਮਿਲਦੀ ਹੈ?

ਸਚਿਨ ਤੇਂਦੁਲਕਰ ਤੋਂ ਇਲਾਵਾ ਬੀਸੀਸੀਆਈ ਕਈ ਹੋਰ ਮਹਾਨ ਕ੍ਰਿਕਟਰਾਂ ਨੂੰ ਵੀ ਪੈਨਸ਼ਨ ਦਿੰਦੀ ਹੈ। ਉਦਾਹਰਣ ਦੇ ਤੌਰ 'ਤੇ :

ਯੁਵਰਾਜ ਸਿੰਘ ਨੂੰ ਹਰ ਮਹੀਨੇ 60,000 ਰੁਪਏ ਪੈਨਸ਼ਨ ਮਿਲਦੀ ਹੈ। 
ਵਿਨੋਦ ਕਾਂਬਲੀ ਨੂੰ 6,30,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਹੈ। 

ਇਹ ਪੈਨਸ਼ਨ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਯੋਗਦਾਨ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ ਅਤੇ ਇਹ ਉਨ੍ਹਾਂ ਖਿਡਾਰੀਆਂ ਦੇ ਕ੍ਰਿਕਟ ਕਰੀਅਰ ਪ੍ਰਤੀ ਸਨਮਾਨ ਜ਼ਾਹਰ ਕਰਨ ਦਾ ਤਰੀਕਾ ਹੈ। 

ਇਹ ਵੀ ਪੜ੍ਹੋ- ਇੱਟਾਂ ਦੀਆਂ ਵਿਕਟਾਂ ਨਾਲ PM ਨੇ ਖੇਡਿਆ ਗਲੀ ਕ੍ਰਿਕਟ, ਖੂਬ ਲਗਾਏ ਚੌਕੇ-ਛੱਕੇ


author

Rakesh

Content Editor

Related News