ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ ਹੈਰਾਨ

Saturday, Feb 14, 2026 - 05:29 PM (IST)

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ ਹੈਰਾਨ

ਸਪੋਰਟਸ ਡੈਸਕ- ਅੰਡਰ-19 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ 14 ਸਾਲਾ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਵੈਭਵ ਇਸ ਸਾਲ ਹੋਣ ਵਾਲੀਆਂ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਨਹੀਂ ਬੈਠਣਗੇ। ਹਾਲਾਂਕਿ ਸੀ.ਬੀ.ਐੱਸ.ਈ. (CBSE) ਵੱਲੋਂ ਉਨ੍ਹਾਂ ਦਾ ਐਡਮਿਟ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਸੀ ਅਤੇ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਵੈਭਵ ਨੇ ਇਸ ਵਾਰ ਪ੍ਰੀਖਿਆ ਨਾ ਦੇਣ ਦਾ ਫੈਸਲਾ ਕੀਤਾ ਹੈ।

ਵੈਭਵ ਸੂਰਿਆਵੰਸ਼ੀ ਦੇ ਕਰੀਬੀ ਸੂਤਰਾਂ ਅਨੁਸਾਰ, ਉਹ ਇਸ ਸਮੇਂ ਰਾਜਸਥਾਨ ਰਾਇਲਜ਼ ਦੇ ਟ੍ਰੇਨਿੰਗ ਕੈਂਪ ਵਿੱਚ ਰੁੱਝੇ ਹੋਏ ਹਨ। ਇਹ ਕੈਂਪ 21 ਫਰਵਰੀ ਤੱਕ ਚੱਲਣਾ ਹੈ ਅਤੇ ਕੈਂਪ ਖਤਮ ਹੋਣ ਤੋਂ ਬਾਅਦ ਵੀ ਉਹ ਬਿਹਾਰ ਵਾਪਸ ਜਾਣ ਦੀ ਬਜਾਏ ਉੱਥੇ ਹੀ ਰੁਕ ਸਕਦੇ ਹਨ। ਦਰਅਸਲ, ਵੈਭਵ ਦਾ ਅਗਲਾ ਵੱਡਾ ਟੀਚਾ ਆਈ.ਪੀ.ਐੱਲ. 2026 (IPL 2026) ਹੈ ਅਤੇ ਉਹ ਇਸ ਲਈ ਆਪਣੀ ਤਿਆਰੀ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ।

ਰਾਜਸਥਾਨ ਰਾਇਲਜ਼ ਦੇ ਕੈਂਪ ਤੋਂ ਬਾਅਦ ਵੈਭਵ ਮੁੰਬਈ ਵਿੱਚ ਹੋਣ ਵਾਲੇ ਡੀ.ਵਾਈ ਪਾਟਿਲ ਟੀ-20 ਟੂਰਨਾਮੈਂਟ ਵਿੱਚ ਖੇਡਦੇ ਹੋਏ ਦਿਖਾਈ ਦੇ ਸਕਦੇ ਹਨ। ਇਹ ਟੂਰਨਾਮੈਂਟ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਨੂੰ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਟੀ-20 ਟੂਰਨਾਮੈਂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਕਈ ਅੰਤਰਰਾਸ਼ਟਰੀ ਖਿਡਾਰੀ ਵੀ ਹਿੱਸਾ ਲੈਂਦੇ ਹਨ।

ਬਿਹਾਰ ਕ੍ਰਿਕਟ ਐਸੋਸੀਏਸ਼ਨ ਵੱਲੋਂ 14 ਫਰਵਰੀ ਨੂੰ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਲਈ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਸਨਮਾਨਿਤ ਹੋਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵੈਭਵ ਸੂਰਿਆਵੰਸ਼ੀ ਦਾ ਨਾਮ ਵੀ ਸ਼ਾਮਲ ਸੀ, ਪਰ ਉਹ ਆਪਣੀ ਖੇਡ ਪ੍ਰਤੀ ਵਚਨਬੱਧਤਾ ਕਾਰਨ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਅੰਡਰ-19 ਵਰਲਡ ਕੱਪ ਜਿੱਤ ਕੇ ਪਰਤੇ ਇਸ ਨੌਜਵਾਨ ਖਿਡਾਰੀ ਨੇ ਪੜ੍ਹਾਈ ਦੇ ਉੱਪਰ ਖੇਡ ਨੂੰ ਰੱਖ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਆਉਣ ਵਾਲੇ ਆਈ.ਪੀ.ਐੱਲ. ਸੀਜ਼ਨ 'ਤੇ ਹੈ।


author

Rakesh

Content Editor

Related News