ਬੀ. ਸੀ. ਸੀ. ਆਈ. ਖਿਡਾਰੀਆਂ ''ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਰੋਹਿਤ ਤੇ ਅਸ਼ਵਿਨ ਹੋਏ ਮਾਲਾਮਾਲ

07/20/2017 7:07:14 PM

ਨਵੀਂ ਦਿੱਲੀ—  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕ੍ਰਿਕਟਰਾਂ, ਕੋਚਾਂ, ਪ੍ਰਸਾਰਕਾਂ ਅਤੇ ਰਾਜ ਸੰਘਾਂ ਸਮੇਤ ਵੱਖ-ਵੱਖ ਕੰਮਾਂ ਲਈ ਜੂਨ ਮਹੀਨੇ 'ਚ ਆਪਣੇ 25 ਲੱਖ ਰੁਪਏ ਤੋਂ ਜ਼ਿਆਦਾ ਦੇ ਭੁਗਤਾਨ ਦਾ ਬਿਓਰਾ ਵੀਰਵਾਰ ਨੂੰ ਜਨਤਕ ਕਰ ਦਿੱਤਾ। ਭਾਰਤੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ 2015-16 'ਚ ਦੇਸ਼ ਤੋਂ ਬਾਹਰ ਮੈਚ ਖੇਡਣ ਲਈ ਇਕ ਕਰੋੜ ਇਕ ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਕਰੀਬ ਇਕ ਕਰੋੜ 12 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਇਸ ਸਮੇਂਵਿਧੀ 'ਚ ਉਪਕਪਤਾਨ ਅਜਿੰਕਯ ਰਹਾਨੇ ਨੂੰ ਇਕ ਕਰੋੜ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਉਥੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੂੰ ਅਪ੍ਰੈਲ ਮਹੀਨੇ ਲਈ 48 ਲੱਖ 75 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਮੁੰਬਈ ਨੂੰ ਮਿਲੇ 34 ਕਰੋੜ ਤੋਂ ਜ਼ਿਆਦਾ
ਭਾਰਤੀ ਕ੍ਰਿਕਟਰਾਂ 'ਚ ਮਨੀਸ਼ ਪਾਂਡੇ (29.57 ਲੱਖ), ਸੁਰੇਸ਼ ਰੈਨਾ (32.82), ਅਮਿਤ ਮਿਸ਼ਰਾ (42.20). ਭੁਵਨੇਸ਼ਵਰ ਕੁਮਾਰ (67.99), ਉਮੇਸ਼ ਯਾਦਵ(83.63), ਮੁਰਲੀ ਵਿਜੈ(34.79) ਰੁਪਏ ਦੇ ਭੁਗਤਾਨ ਕੀਤੇ ਗਏ ਹਨ। ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐਲ-10 ਲਈ ਦੂਜੀ ਕਿਸ਼ਤ 'ਚ 22 ਕਰੋੜ 86 ਲੱਖ ਰੁਪਏ ਅਤੇ ਇਸ ਵਾਰ ਖਿਤਾਬ ਜਿੱਤਣ ਲਈ ਇਨਾਮੀ ਰਾਸ਼ੀ ਦੇ ਤੌਰ 'ਤੇ 34 ਕਰੋੜ 29 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਉਥੇ ਕੋਲਕਾਤਾ ਨਾਈਟਰਾਈਡਰਜ਼ ਨੂੰ ਦੂਜੀ ਕਿਸ਼ਤ ਦੇ ਤੌਰ 'ਤੇ 21 ਕਰੋੜ ਅਤੇ ਤੀਜੇ ਸਥਾਨ 'ਤੇ ਰਹਿਣ ਲਈ 15 ਕਰੋੜ 75 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਕੁਮੈਂਟੇਟਰਾਂ ਨੂੰ ਵੀ ਮਿਲੇ ਪੈਸੇ
ਵਿਦੇਸ਼ੀ ਖਿਡਾਰੀਆਂ ਨੂੰ ਆਈ. ਪੀ. ਐਲ-2016 'ਚ ਖਿਡਾਰੀਆਂ  ਨੂੰ ਰੀਲੀਜ਼ ਕਰਨ ਲਈ ਵੀ ਭੁਗਤਾਨ ਕੀਤਾ ਗਿਆ ਹੈ, ਜਿਸ 'ਚ ਦੱਖਣੀ ਅਫਰੀਕਾ ਕ੍ਰਿਕਟ ਸੰਘ ਨੂੰ ਕਰੀਬ ਚਾਰ ਕਰੋੜ ਅਤੇ ਨਿਊਜ਼ੀਲੈਂਡ ਕ੍ਰਿਕਟ ਨੂੰ ਕਰੀਬ ਇਕ ਕਰੋੜ 36 ਲੱਖ ਰੁਪਏ ਦਿੱਤੇ ਗਏ ਹਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਬੋਰਡ ਨੇ ਆਸਟਰੇਲੀਆ ਸੀਰੀਜ਼ ਲਈ ਕੁਮੇਂਟੇਟਰਾਂ ਦੀ ਫੀਸ ਦੇ ਰੂਪ 'ਚ ਸ਼ੇਨ ਵਾਰਨ, ਮਾਰਕ ਬੁਚਰ ਅਤੇ ਬ੍ਰੇਟ ਲੀ ਨੂੰ 47 ਲੱਖ 80 ਹਜ਼ਾਰ ਰੁਪਏ ਦਿੱਤੇ ਹਨ। ਬੋਰਡ ਨੇ ਪੰਜਾਬ, ਤਾਮਿਲਨਾਡੂ, ਹੈਦਰਾਬਾਦ, ਮੁੰਬਈ ਅਤੇ ਮੱਧਪ੍ਰਦੇਸ਼ ਕ੍ਰਿਕਟ ਸੰਘਾਂ ਨੂੰ ਵਨਡੇ ਅਤੇ ਟੈਸਟ ਮੈਚਾਂ ਦੇ ਆਯੋਜਨ ਲਈ ਵੀ ਭੁਗਤਾਨ ਕੀਤੇ ਹਨ।

 


Related News