BCCI ਨੇ ਸਾਬਕਾ ਬੱਲੇਬਾਜ਼ ਸੁਧੀਰ ਨਾਈਕ ਦੇ ਦਿਹਾਂਤ ''ਤੇ ਪ੍ਰਗਟਾਇਆ ਸੋਗ

Thursday, Apr 06, 2023 - 01:56 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਸਾਬਕਾ ਸਲਾਮੀ ਬੱਲੇਬਾਜ਼ ਸੁਧੀਰ ਨਾਈਕ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕ੍ਰਿਕਟ ਦੇ ਪ੍ਰਤੀ ਜਨੂੰਨ ਕਾਰਨ ਕਈ ਕ੍ਰਿਕਟਰਾਂ ਦਾ ਕਰੀਅਰ ਬਣਿਆ ਅਤੇ ਉਹ ਅੱਗੇ ਵੀ ਭਵਿੱਖ ਦੇ ਕ੍ਰਿਕਟਰਾਂ ਲਈ ਪ੍ਰੇਰਣਾ ਬਣੇ ਰਹਿਣਗੇ। ਭਾਰਤ ਵੱਲੋਂ 3 ਟੈਸਟ ਅਤੇ 3 ਵਨਡੇ ਖੇਡਣ ਵਾਲੇ ਨਾਈਕ ਦਾ ਬੁੱਧਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਹ 78 ਸਾਲ ਦੇ ਸਨ।

ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਸੁਧੀਰ ਨਾਈਕ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਖੇਡ ਦੇ ਪ੍ਰਤੀ ਦਹਾਕਿਆਂ ਵਿਚ ਉਨ੍ਹਾਂ ਦਾ ਯੋਗਦਾਨ ਉਨ੍ਹਾਂ ਸਾਰਿਆਂ ਨੂੰ ਪ੍ਰੇਰਿਤ ਕਰੇਗਾ ਜੋ ਇਸ ਖੇਡ ਨੂੰ ਅਪਣਾਉਣਾ ਚਾਹੁੰਦੇ ਹਨ। ਮੁੰਬਈ ਨੇ 1970-71 ਵਿਚ ਨਾਈਕ ਦੀ ਅਗਵਾਈ ਵਿਚ ਰਣਜੀ ਟਰਾਫੀ ਦਾ ਖ਼ਿਤਾਬ ਜਿੱਤਿਆ ਸੀ।

ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਕਿ ਸੁਧੀਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ਼ ਹੋਇਆ। ਇਹ ਬਹੁਤ ਵੱਡਾ ਨੁਕਸਾਨ ਹੈ। ਮੈਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਮੁੰਬਈ ਕ੍ਰਿਕਟ ਸੰਗ ਵਿਚ ਹਰੇਕ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਨਾਈਕ ਸੱਚਮੁੱਚ ਕ੍ਰਿਕਟ ਪ੍ਰਤੀ ਜਨੂੰਨੀ ਸਨ ਅਤੇ ਉਨ੍ਹਾਂ ਨੇ ਇਕ ਕ੍ਰਿਕਟਰ, ਕੋਚ, ਕਿਊਰੇਟਰ ਅਤੇ ਪ੍ਰਸ਼ਾਸਕ ਦੇ ਰੂਪ ਵਿਚ ਇਸ ਖੇਡ ਦੀ ਸੇਵਾ ਕੀਤੀ। ਕਿਸੇ ਖਿਡਾਰੀ ਦੀ ਪ੍ਰਤਿਭਾ 'ਤੇ ਉਨ੍ਹਾਂ ਦੀ ਡੂੰਘੀ ਨਜ਼ਰ ਰਹਿੰਦੀ ਸੀ ਅਤੇ ਉਨ੍ਹਾਂ ਨੇ ਕਈ ਕ੍ਰਿਕਟਰਾਂ ਦਾ ਕਰੀਅਰ ਸਵਾਰਿਆ।


cherry

Content Editor

Related News