BCCI ਦਾ ਦਾਅਵਾ- UAE 'ਚ IPL ਕਰਵਾਉਣ ਨੂੰ 'ਸਿਧਾਂਤਕ' ਮਿਲੀ ਮਨਜ਼ੂਰੀ

08/07/2020 7:24:58 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟੋਰਲ ਬੋਰਡ (ਬੀ. ਸੀ. ਸੀ. ਆਈ.) ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਹੈ ਤੇ 8 ਫ੍ਰੈਂਚਾਈਜ਼ੀ ਟੀਮਾਂ ਨੇ ਆਪਣੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਲਈ ਕੋਵਿਡ-19 ਜਾਂਚ ਪ੍ਰੋਟੋਕਾਲ ਤੇ ਇਕਾਂਤਵਾਸ ਸ਼ੁਰੂ ਕਰਕੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 

PunjabKesari
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਲਿਖਤੀ ਮਨਜ਼ੂਰੀ ਅਗਲੇ ਕੁਝ ਦਿਨਾਂ ਵਿਚ ਕਦੇ ਵੀ ਮਿਲ ਸਕਦੀ ਹੈ। ਬੀ. ਸੀ. ਸੀ. ਆਈ. ਦੇ ਇਕ ਚੋਟੀ ਦੇ ਸੂਤਰ ਨੇ ਉਕਤ ਜਾਣਕਾਰੀ ਦਿੱਤੀ। ਜ਼ਿਆਦਾਤਰ ਫ੍ਰੈਂਚਾਈਜ਼ੀਆਂ ਬੀ. ਸੀ. ਸੀ. ਆਈ. ਦੇ ਆਦੇਸ਼ ਅਨੁਸਾਰ 20 ਅਗਸਤ ਤੋਂ ਬਾਅਦ ਬੇਸ ਲਈ ਰਵਾਨਾ ਹੋਣਗੀਆਂ। ਚੇਨਈ ਸੁਪਰ ਕਿੰਗਜ਼ 22 ਅਗਸਤ ਨੂੰ ਰਵਾਨਾ ਹੋਣ ਲਈ ਤਿਆਰ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਭਾਰਤੀ ਖਿਡਾਰੀਆਂ ਨੂੰ ਆਪਣੇ ਬੇਸ 'ਤੇ ਇਕਾਂਤਵਾਸ ਵਿਚ ਰੱਖ ਦਿੱਤਾ ਹੈ।

PunjabKesari
ਕੁਝ ਫ੍ਰੈਂਚਾਈਜ਼ੀਆਂ ਆਪਣੇ ਖਿਡਾਰੀਆਂ ਲਈ ਉਨ੍ਹਾਂ ਨਾਲ ਸਬੰਧਤ ਸ਼ਹਿਰਾਂ ਵਿਚ ਕੋਵਿਡ-19 ਟੈਸਟ ਦਾ ਇੰਤਜ਼ਾਮ ਕਰ ਰਹੀਆਂ ਹਨ, ਜਿਸ ਤੋਂ ਬਾਅਦ ਉਹ ਯੂ. ਏ. ਈ. ਜਾਣ ਲਈ ਆਪਣੇ ਇਕਾਂਤਵਾਸ ਬੇਸ (ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ) ਜਾਣਗੇ। ਫ੍ਰੈਂਚਾਈਜ਼ੀਆਂ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, ''ਜੇਕਰ ਉਨ੍ਹਾਂ ਦਾ ਪੀ. ਸੀ. ਆਰ. ਟੈਸਟ ਹੋ ਜਾਵੇਗਾ ਤੇ ਇਸਦੀ ਰਿਪੋਰਟ ਨੈਗੇਟਿਵ ਹੁੰਦੀ ਹੈ ਤਾਂ ਇਹ ਚੰਗਾ ਹੋਵੇਗਾ। ਇਸ ਨਾਲ ਉਹ 24 ਘੰਟਿਆਂ ਦੇ ਫਰਕ 'ਤੇ ਦੋ ਟੈਸਟ ਕਰਵਾ ਸਕਦੇ ਹਨ ਜਿਵੇਂ ਕਿ ਯੂ. ਏ. ਈ. ਰਵਾਨਾ ਹੋਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਦੀ ਐਡਾਵਾਈਜ਼ਰੀ ਵਿਚ ਜ਼ਿਕਰ ਕੀਤਾ ਗਿਆ ਹੈ।''

PunjabKesari
ਅਧਿਕਾਰੀ ਨੇ ਕਿਹਾ,''ਦੋ ਟੈਸਟ ਜ਼ਰੂਰੀ ਹਨ, ਜ਼ਿਆਦਾਤਰ ਫ੍ਰੈਂਚਾਈਜ਼ੀਆਂ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਘੱਟ ਤੋਂ ਘੱਟ 4 ਟੈਸਟ ਕਰਵਾਉਣਗੀਆਂ।'' ਖਿਡਾਰੀਆਂ ਤੇ ਸਹਿਯੋਗੀ ਸਟਾਫ ਨੂੰ ਇਸ ਸ਼ਰਤ 'ਤੇ ਆਪਣੇ ਪਰਿਵਾਰ ਨੂੰ ਲਿਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਕਿ ਉਹ 'ਬਾਓ-ਬਬਲ' ਵਿਚ ਹੀ ਰਹਿਣ। ਹਾਲਾਂਕਿ ਪਤਾ ਲੱਗਾ ਹੈ ਕਿ ਟੀਮ ਵਿਚ ਕੁਝ ਖਿਡਾਰੀ ਸਖਤ ਇਕਾਂਤਵਾਸ ਪ੍ਰੋਟੋਕਾਲ ਦੇ ਜਾਣ ਦੇ ਪੱਖ ਵਿਚ ਨਹੀਂ ਹਨ। ਇਕ ਸੀਨੀਅਰ ਖਿਡਾਰੀ ਨੇ ਕਿਹਾ,''ਮੇਰਾ 5 ਸਾਲ ਦਾ ਬੱਚਾ ਹੈ ਤੇ ਮੈਂ ਇਨ੍ਹਾਂ ਹਾਲਾਤ ਵਿਚ ਆਪਣੇ ਪਰਿਵਾਰ ਦੇ ਨਾਲ ਯਾਤਰਾ ਕਰਨ ਦਾ ਜ਼ੋਖਿਮ ਨਹੀਂ ਲੈ ਸਕਦਾ ਕਿਉਂਕਿ ਸਿਹਤ ਸੁਰੱਖਿਆ ਸਭ ਤੋਂ ਉੱਪਰ ਹੈ।''


Gurdeep Singh

Content Editor

Related News