ਭਾਰਤੀ ਟੀਮ ਲਈ ਇਕ ਹੋਰ ਬੁਰੀ ਖ਼ਬਰ, ਸ਼੍ਰੀਲੰਕਾ ਤੋਂ ਬਾਅਦ ਹੁਣ ਜ਼ਿੰਬਾਬਵੇ ਦੌਰਾ ਵੀ ਰੱਦ

06/12/2020 4:09:11 PM

ਨਵੀਂ ਦਿੱਲੀ– ਭਾਰਤੀ ਕ੍ਰਿਕੇਟ ਬੋਰਡ (ਬੀ.ਸੀ.ਸੀ.ਆਈ.) ਨੇ ਕੋਵਿਡ-19 ਮਹਾਮਾਰੀ ਦੇ ਖਤਰੇ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਅਗਸਤ ’ਚ ਹੋਣ ਵਾਲਾ ਜ਼ਿੰਬਾਬਵੇ ਦੌਰਾ ਵੀ ਰੱਦ ਕਰ ਦਿੱਤਾ ਹੈ। ਇਸ ਫ਼ੈਸਲੇ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕੇਟ ਨੇ ਐਲਾਨ ਕੀਤਾ ਸੀ ਕਿ ਭਾਰਤ ਦਾ ਜੂਨ-ਜੁਲਾਈ ’ਚ ਸੀਮਿਤ ਓਵਰ ਦਾ ਦੌਰਾ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। 

PunjabKesari

ਬੀ.ਸੀ.ਸੀ.ਆਈ. ਦੇ ਉੱਚ ਅਧਿਕਾਰੀ ਜੈ ਸ਼ਾਹ ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਕ੍ਰਿਕੇਟ ਟੀਮ ਕੋਵਿਡ-19 ਮਹਾਮਾਰੀ ਦੇ ਮੌਜੂਦਾ ਖਤਰੇ ਨੂੰ ਵੇਖਦੇ ਹੋਏ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦਾ ਦੌਰਾਨ ਨਹੀਂ ਕਰੇਗੀ। ਸ਼ਾਹ ਨੇ ਕਿਹਾ ਕਿ ਭਾਰਤੀ ਟੀਮ ਨੂੰ 24 ਜੂਨ 2020 ਤੋਂ ਤਿੰਨ ਵਨ-ਡੇ ਅਤੇ ਇੰਨੇ ਹੀ ਟੀ-20 ਮੈਚਾਂ ਲਈ ਸ਼੍ਰੀਲੰਕਾ ਦਾ ਦੌਰਾਨ ਕਰਨਾ ਸੀ ਜਦਕਿ ਜ਼ਿੰਬਬਾਵੇ ’ਚ 22 ਅਗਸਤ 2020 ਤੋਂ ਤਿੰਨ ਵਨ-ਡੇ ਦੀ ਲੜੀ ਖੇਡਣੀ ਸੀ। ਭਾਰਤ ’ਚ ਹੁਣ ਤਕ ਤਿੰਨ ਲੱਖ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 8500 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 

ਭਾਰਤੀ ਟੀਮ ਨੇ ਅਜੇ ਤਕ ਅਭਿਆਸ ਸ਼ੁਰੂ ਨਹੀਂ ਕੀਤਾ ਅਤੇ ਜੁਲਾਈ ਤੋਂ ਪਹਿਲਾਂ ਕੈਂਪ ਲਗਾਉਣ ਦੀ ਸੰਭਾਵਨਾ ਵੀ ਨਹੀਂ ਹੈ। ਖਿਡਾਰੀਆਂ ਨੂੰ ਮੈਚਾਂ ਲਈ ਤਿਆਰ ਹੋਣ ਲਈ ਕਰੀਬ 6 ਹਫ਼ਤਿਆਂ ਦਾ ਸਮਾਂ ਲੱਗੇਗਾ। ਸ਼ਾਹ ਨੇ ਬਿਆਨ ’ਚ ਬੋਰਡ ਦੇ ਕਦਮ ਨੂੰ ਦੋਹਰਾਇਆ ਕਿ ਉਹ ਅਭਿਆਸ ਕੈਂਪ ਤਾਂ ਹੀ ਆਯੋਜਿਤ ਕਰੇਗਾ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ। ਇਸ ਮੁਤਾਬਕ, ਬੀ.ਸੀ.ਸੀ.ਆਈ. ਆਪਣੇ ਅਨੁਬੰਧਿਤ ਖਿਡਾਰੀਆਂ ਲਈ ਕੈਂਪ ਤਾਂ ਹੀ ਆਯੋਜਿਤ ਕਰੇਗਾ ਜਦੋਂ ਬਾਹਰ ਅਭਿਆਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ। ਇਸ ਵਿਚ ਕਿਹਾ ਗਿਆ ਕਿ ਬੀ.ਸੀ.ਸੀ.ਆਈ. ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕੇਟ ਦੀ ਬਹਾਲੀ ਵਲ ਕਦਮ ਵਧਾਉਣ ਲਈ ਵਚਨਬੱਧ ਹੈ ਪਰ ਉਹ ਅਜਿਹਾ ਕੋਈ ਫ਼ੈਸਲਾ ਨਹੀਂ ਕਰੇਗਾ ਜਿਸ ਨਾਲ ਕੇਂਦਰ ਅਤੇ ਰਾਜ ਸਰਕਾਰ ਅਤੇ ਹੋਰ ਸਬੰਧਤ ਏਜੰਸੀਆਂ ਦੀ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੀ ਕੋਸ਼ਿਸ਼ ਫੇਲ ਹੋ ਜਾਵੇ। 


Rakesh

Content Editor

Related News