BCCI ਕਰੇਗਾ ਓਲੰਪਿਕ ਤਮਗਾ ਜੇਤੂਆਂ ਨੂੰ ਮਾਲਾਮਾਲ, ਜਾਣੋਂ ਕਿਸ ਨੂੰ ਮਿਲੇਗਾ ਕਿੰਨਾ ਇਨਾਮ
Sunday, Aug 08, 2021 - 01:55 AM (IST)

ਨਵੀਂ ਦਿੱਲੀ - ਟੋਕੀਓ ਓਲੰਪਿਕ ਵਿੱਚ ਭਾਰਤ ਨੇ 7 ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਭਾਰਤ ਨੇ ਓਲੰਪਿਕ ਇਤਿਹਾਸ ਵਿੱਚ ਟੋਕੀਓ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦਾ ਰਿਕਾਰਡ ਬਣਾ ਲਿਆ ਹੈ। ਭਾਰਤ ਨੇ ਇਸ ਵਾਰ ਕੁਲ 7 ਤਮਗੇ ਜਿੱਤੇ, ਇਸ ਵਿੱਚ 1 ਸੋਨਾ, 2 ਚਾਂਦੀ ਅਤੇ 4 ਕਾਂਸੀ ਰਹੇ। ਭਾਰਤੀ ਖਿਡਾਰੀਆਂ ਦੇ ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਇਨਾਮ ਦੀ ਬਾਰਿਸ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਨੀਰਜ ਚੋਪੜਾ ਨੇ 'ਉੱਡਣਾ ਸਿੱਖ' ਦਾ ਸੁਫ਼ਨਾ ਕੀਤਾ ਪੂਰਾ, ਸਮਰਪਿਤ ਕੀਤਾ ਸੋਨ ਤਮਗਾ
ਬੀ.ਸੀ.ਸੀ.ਆਈ. ਨੇ ਇਨ੍ਹਾਂ ਖਿਡਾਰੀਆਂ ਨੂੰ ਇਨਾਮ ਦੇ ਰੂਪ ਵਿੱਚ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਕੱਤਰ ਜੈ ਸ਼ਾਹ ਨੇ ਟਵੀਟ ਕਰ ਦੱਸਿਆ ਕਿ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 1 ਕਰੋੜ, ਚਾਂਦੀ ਜਿੱਤਣ ਵਾਲਿਆਂ ਨੂੰ 50 ਲੱਖ, ਜਦੋਂ ਕਿ ਕਾਂਸੀ ਤਮਗਾ ਜਿੱਤਣ ਵਾਲੇ ਪੀ.ਵੀ. ਸਿੱਧੂ, ਲਵਲੀਨਾ ਅਤੇ ਬਜੰਰਗ ਪੂਨੀਆ ਨੂੰ 25-25 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭਾਰਤ ਦੀ ਪੁਰਖ ਹਾਕੀ ਟੀਮ ਨੂੰ 1.25 ਕਰੋੜ ਰੁਪਏ ਇਨਾਮ ਦੇ ਰੂਪ ਵਿੱਚ ਮਿਲਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।