ਕਾਰਤਿਕ ਲਈ ਚੰਗੀ ਖਬਰ, BCCI ਨੇ ਕਰਾਰ ਤੋੜਨ ''ਤੇ ਕੀਤਾ ਮੁਆਫ

Monday, Sep 16, 2019 - 01:19 PM (IST)

ਕਾਰਤਿਕ ਲਈ ਚੰਗੀ ਖਬਰ, BCCI ਨੇ ਕਰਾਰ ਤੋੜਨ ''ਤੇ ਕੀਤਾ ਮੁਆਫ

ਨਵੀਂ ਦਿੱਲੀ : ਬੀ. ਸੀ. ਸੀ. ਆਈ. ਨੇ ਕੇਂਦਰੀ ਕਰਾਰ ਤੋੜਨ ਦੇ ਮਾਮਲੇ ਵਿਚ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਬਿਨਾ ਸ਼ਰਤ ਮੰਗੀ ਗਈ ਮੁਆਫੀ ਸਵੀਕਾਰ ਕਰ ਲਈ ਹੈ, ਜਿਸ ਨਾਲ ਹੁਣ ਮਾਮਲਾ ਖਤਮ ਹੋ ਗਿਆ ਹੈ। ਕਾਰਤਿਕ ਨੇ ਸ਼ਾਹਰੁਖ ਖਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡ੍ਰੈਸਿੰਗ ਰੂਮ ਤੋਂ ਕੈਰੇਬੀਆਈ ਪ੍ਰੀਮੀਅਰ ਲੀਗ ਦਾ ਮੈਚ ਦੇਖ ਕੇ ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਦੀ ਉਲੰਘਣਾ ਕੀਤੀ ਸੀ। ਕਾਰਤਿਕ ਨੇ ਬੀ. ਸੀ. ਸੀ. ਆਈ. ਤੋਂ ਨੋਟਿਸ ਮਿਲਣ ਤੋਂ ਬਾਅਦ ਬਿਨਾ ਸ਼ਰਤ ਮੁਆਫੀ ਮੰਗੀ ਸੀ।

PunjabKesari

ਦੱਸ ਦਈਏ ਕਿ ਕਾਰਤਿਕ ਆਈ. ਪੀ. ਐੱਲ. ਦੀ ਕੋਲਕਾਤ ਨਾਈਟ ਰਾਈਡਰਜ਼ ਟੀਮ ਦੇ ਕਪਤਾਨ ਹਨ। ਉਹ ਡ੍ਰੈਸਿੰਗ ਰੂਮ ਵਿਚ ਟ੍ਰਿਨਬੈਗੋ ਦੀ ਜਰਸੀ ਵਿਚ ਮੈਚ ਦੇਖਦੇ ਦਿਸੇ। ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਮੁਤਾਬਕ ਦੇਸ਼ ਲਈ 26 ਟੈਸਟ ਅਤੇ 94 ਵਨ ਡੇ ਖੇਡਣ ਵਾਲੇ ਕਾਰਤਿਕ ਨੂੰ ਇਸ ਮੈਚ ਲਈ ਪਹਿਲਾਂ ਬੋਰਡ ਦੀ ਮੰਜ਼ੂਰੀ ਲੈਣੀ ਚਾਹੀਦੀ ਸੀ। ਉਸਦਾ ਕਰਾਰ ਕਿਸੇ ਨਿਜੀ ਲੀਗ ਵਿਚ ਹਿੱਸਾ ਲੈਣ ਦੀ ਮੰਜ਼ੂਰੀ ਨਹੀਂ ਦਿੱਤਾ। ਬੀ. ਸੀ. ਸੀ. ਆਈ. ਨੇ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਕਿ ਉਸਦਾ ਕੇਂਦਰੀ ਕਰਾਰ ਰੱਦ ਕਿਉਂ ਨਾ ਕਰ ਦਿੱਤਾ ਜਾਵੇ। ਕਾਰਤਿਕ ਨੇ ਜਵਾਬ ਵਿਚ ਕਿਹਾ ਸੀ ਕਿ ਉਹ ਕੋਲਕਾਤਾ ਦੇ ਕੋਚ ਬ੍ਰੈਂਡਨ ਮੈਕੁਲਮ ਦੀ ਬੇਨਤੀ 'ਤੇ ਪੋਰਟ ਆਫ ਸਪੇਨ ਗਏ ਸੀ ਅਤੇ ਉਸਦੇ ਕਹਿਣ 'ਤੇ ਹੀ ਟੀ. ਕੇ. ਆਰ. ਦੀ ਜਰਸੀ ਪਾਈ ਸੀ।

PunjabKesari


Related News