ਮੈਚ ਦੇਖਣ ਜਾ ਰਹੇ ਦਰਸ਼ਕਾਂ ਲਈ ਚੰਗੀ ਖਬਰ, ਹੁਣ ਲਿਜਾ ਸਕਦੇ ਹੋ ਸਟੇਡੀਅਮ ''ਚ ਮੋਬਾਇਲ

Tuesday, Nov 06, 2018 - 01:05 PM (IST)

ਮੈਚ ਦੇਖਣ ਜਾ ਰਹੇ ਦਰਸ਼ਕਾਂ ਲਈ ਚੰਗੀ ਖਬਰ, ਹੁਣ ਲਿਜਾ ਸਕਦੇ ਹੋ ਸਟੇਡੀਅਮ ''ਚ ਮੋਬਾਇਲ

ਨਵੀਂ ਦਿੱਲੀ— ਰਾਜਧਾਨੀ ਲਖਨਊ 'ਚ ਮੰਗਲਵਾਰ (ਯਾਨੀ ਅੱਜ) ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਟੀ-20 ਮੁਕਾਬਲੇ ਲਈ (ਇਕਾਨਾ ਸਟੇਡੀਅਮ) ਜਿਸਦਾ ਨਾਂ ਬਦਲ ਕੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਰੱਖ ਦਿੱਤਾ ਗਿਆ ਹੈ ਤਿਆਰ ਹੈ। ਸਾਰੇ ਟਿਕਟ ਬੁੱਕ ਹੋ ਚੁੱਕੇ ਹਨ ਅਤੇ ਦੀਵਾਲੀ 'ਤੇ ਭਰੇ ਸਟੇਡੀਅਮ 'ਚ ਇਕ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ, ਪਰ ਆਨਲਾਈਨ ਟਿਕਟ ਖਰੀਦਣ ਵਾਲਿਆਂ ਨੂੰ ਮਿਲੀ ਗਾਈਡਲਾਈਨ ਤੋਂ ਬਾਅਦ ਨਿਰਾਸ਼ਾ ਪੈਦਾ ਹੋ ਗਈ ਸੀ। ਜਿਸ ਤੋਂ ਬਾਅਦ ਖਬਰ ਚੱਲਣ 'ਤੇ ਬੀ.ਸੀ.ਸੀ.ਆਈ ਨੇ ਸਾਫ ਕੀਤਾ ਕਿ ਦਰਸ਼ਕ ਆਪਣੇ ਨਾਲ ਸਟੇਡੀਅਮ 'ਚ ਮੋਬਾਇਲ ਲੈ ਜਾ ਸਕਦੇ ਹਨ।

ਸਟੇਡੀਅਮ ਪ੍ਰਬੰਧਨ ਨੇ ਦਰਸ਼ਕਾਂ ਲਈ ਗਾਈਡਲਾਈਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੈਗ, ਬਾਹਰ ਦਾ ਖਾਣਾ, ਸ਼ਾਰਾਬ ਦੀ ਬੋਤਲ, ਲਾਈਟਰ ਜਾਂ ਮਾਚਿਸ, ਤੰਬਾਕੂ, ਗੁਟਕਾ,ਸਿਗਰਟ/ਬੀੜੀ, ਕੈਨ, ਮਿਊਜ਼ਿਕ ਇੰਸਟਰੂਮੈਂਟ, ਮੇਟਲ ਕੰਟੇਨਰਸ, ਕੈਮਰਾ ਦਾ ਕਿਸੇ ਵੀ ਤਰ੍ਹਾਂ ਦੇ ਆਡੀਓ-ਵੀਡੀਓ ਰਿਕਾਰਡਿੰਗ ਵਸਤੂ, ਸੈਲਫੀ ਸਟਿਕ, ਲੈਪਟਾਪ ਲੈ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਮੋਬਾਇਲ ਵੀ ਆਡੀਓ-ਵੀਡੀਓ ਅਤੇ ਕੈਮਰੇ ਦਾ ਮਾਧਿਅਮ ਹੈ।

ਮਤਲਬ ਸਾਫ ਸੀ ਕਿ ਦਰਸ਼ਕ 6-7 ਘੰਟੇ ਬਿਨਾਂ ਮੋਬਾਇਲ ਦੇ ਰਹਿਣਗੇ। ਇੰਨਾ ਹੀ ਨਹੀਂ ਉਹ ਮੈਚ ਨੂੰ ਯਾਦਗਾਰ ਬਣਾਉਣ ਲਈ ਸੈਲਫੀ ਜਾ ਫੋਟੋ ਵੀ ਨਹੀਂ ਲੈ ਸਕਣਗੇ। ਇਹ ਵਿਵਸਥਾ ਸੁਰੱਖਿਆ ਨੂੰ ਦੇਖਦੇ ਹੋਏ ਕੀਤੀ ਗਈ ਹੈ। ਹਾਲਾਂਕਿ ਕ੍ਰਿਕਟ ਪ੍ਰੇਮੀਆਂ ਦਾ ਕਹਿਣਾ ਹੈ ਕਿ ਘੱਟੋ ਘੱਟ ਮੋਬਾਇਲ ਤਾਂ ਅੰਦਰ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ, ਮੈਚ ਤਾਂ ਟੀ,ਵੀ. 'ਤੇ ਵੀ ਦੇਖ ਸਕਦੇ ਹਾਂ। ਸਟੇਡੀਅਮ ਮੈਚ ਦੇਖਣ ਦਾ ਮਤਲਬ ਹੈ ਕਿ ਕੁਝ ਯਾਦਗਾਰ ਤਸਵੀਰਾਂ ਲਈਆਂ ਜਾਣ। ਬਿਨਾਂ ਮੋਬਾਇਲ ਦੇ ਮੈਚ ਦੇਖਣ ਦਾ ਕੋਈ ਮਜ਼ਾ ਨਹੀਂ ਹੈ। ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਸਾਫ ਕੀਤਾ ਹੈਕਿ ਅਜਿਹਾ ਨਹੀਂ ਹੈ।

ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੀ-20 ਮੁਕਾਬਲਾ ਮੰਗਲਵਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਦਰਸ਼ਕ ਨੂੰ ਸਟੇਡੀਅਮ 'ਚ ਦੁਪਹਿਰ ਬਾਅਦ 3 ਵਜੇ ਤੋਂ ਪ੍ਰਵੇਸ਼ ਮਿਲਣਾ ਸ਼ੁਰੂ ਹੋਵੇਗਾ। ਟਾਸ ਤੋਂ ਬਾਅਦ 6 ਤੋਂ ਸੱਤ ਵਜੇ ਤੱਕ ਰੰਗਾਰੰਗ ਪ੍ਰੋਗਰਾਮ ਹੈ, ਸ਼ਾਮ ਸੱਤ ਵਜੇ ਮੈਚ ਸ਼ੁਰੂ ਹੋਵੇਗਾ।


Related News