ਮੋਬਾਇਲ ਹੈਕ ਕਰ ਕੇ 1.60 ਲੱਖ ਠੱਗੇ, ਪਰਚਾ ਦਰਜ
Thursday, Sep 04, 2025 - 03:05 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ’ਚ ਸਰਗਰਮ ਸਾਈਬਰ ਠੱਗਾਂ ਨੇ ਵਿਅਕਤੀ ਨੂੰ ਜਾਅਲਸਾਜ਼ੀ ਦਾ ਸ਼ਿਕਾਰ ਬਣਾਉਂਦਿਆਂ ਕਰੀਬ 1.60 ਲੱਖ ਦੀ ਠੱਗੀ ਮਾਰ ਲਈ। ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-51ਏ ਦੇ ਵਿਜੇ ਕੁਮਾਰ ਨੇ ਦੱਸਿਆ ਕਿ ਹਾਲ ਹੀ ’ਚ ਐੱਸ. ਬੀ. ਆਈ. ਤੋਂ ਕ੍ਰੇਡਿਟ ਕਾਰਡ ਲਿਆ ਸੀ।
ਇਸ ਲਈ ਪੁਰਾਣਾ ਕਾਰਡ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਬਾਈਲ ਕਿਸੇ ਨੇ ਹੈਕ ਕਰ ਕੇ ਖਾਤੇ ਤੋਂ ਕਰੀਬ 1.60 ਲੱਖ ਰੁਪਏ ਕੱਢ ਲਏ। ਉਹ ਹੈਰਾਨ ਹੈ ਕਿ ਬਿਨਾਂ ਓ. ਟੀ. ਪੀ. ਤੇ ਪਾਸਵਰਡ ਤੋਂ ਲੈਣ-ਦੇਣ ਕਿਵੇਂ ਹੋ ਗਿਆ। ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।