ਮਹਿਲਾ ਕ੍ਰਿਕਟ ਕੋਚ ਲਈ ਇਸ ਕ੍ਰਿਕਟਰ ਦੀ ਦਾਅਵੇਦਾਰੀ ਮਜ਼ਬੂਤ
Saturday, Dec 15, 2018 - 11:22 AM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਦੀ ਚੋਣ ਰੋਚਕ ਹੁੰਦੀ ਜਾ ਰਹੀ ਹੈ। ਇਸ ਪਦ ਲਈ ਸਾਬਕਾ ਸਾਊਥ ਅਫਰੀਕੀ ਕ੍ਰਿਕਟਰ ਗੈਰੀ ਕ੍ਰਿਸਟਨ ਨੇ ਵੀ ਆਵੇਦਨ ਕੀਤਾ ਹੈ। ਇਹ ਉਹੀ ਗੈਰੀ ਕ੍ਰਿਸਟਨ ਹੈ, ਜਿਨ੍ਹਾਂ ਦੀ ਕੋਚਿੰਗ 'ਚ ਭਾਰਤੀ ਪੁਰਸ਼ ਟੀਮ 2011 'ਚ ਵਿਸ਼ਵ ਜੇਤੂ ਬਣੀ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੇ ਸੂਤਰ ਨੇ ਇਸਦੀ ਪੁਸ਼ਟੀ ਕੀਤੀ ਹੈ। ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਕਿਹਾ,' ਹਾਂ ਗੈਰੀ ਨੇ ਮਹਿਲਾ ਕ੍ਰਿਕਟ ਟੀਮ ਦੇ ਕੋਚ ਲਈ ਅਪੀਲ ਕੀਤੀ ਹੈ।'
ਕਪਤਾਨ ਐੱਮ.ਐੱਸ.ਧੋਨੀ ਨਾਲ ਮਿਲ ਕੇ ਭਾਰਤੀ ਟੀਮ ਨੂੰ ਵਨ ਡੇ ਵਰਲਡ ਕੱਪ ਜਿਤਵਾਉਣ ਵਾਲੇ ਗੈਰੀ ਦੇ ਆਉਣ ਨਾਲ ਮਹਿਲਾ ਕ੍ਰਿਕਟ ਟੀਮ ਦੀ ਕੋਚ ਚੋਣ ਰੋਮਾਂਚਕ ਹੋ ਗਿਆ ਹੈ। ਇਸ ਪਦ ਲਈ ਅਤੁਲ ਬੇਡਾਡੇ, ਡੇਵਿਡ ਜਾਨਸਨ, ਰਾਕੇਸ਼ ਸ਼ਰਮਾ, ਮਨੋਜ ਪ੍ਰਭਾਕਰ, ਓਵੈਸ਼ ਸ਼ਾਹ, ਹਰਸ਼ਲ ਗਿਬਸ, ਦਿਮਿਤਰੀ ਮਾਸਕਰੇਹਨਾਸ, ਡਾਮੀਨਿਕ ਥਾਰਨੇਲੀ, ਗਾਰਗੀ ਬੈਨਰਜੀ. ਜੈਸਿਨਹਾ, ਰਾਮੇਸ਼ ਪੋਵਾਰ, ਕੋਲਿਨ ਸਿਲਰ ਅਤੇ ਡੇਵ ਵਾਟਮੋਰ ਨੇ ਵੀ ਅਪੀਲ ਕੀਤੀ ਹੈ। ਪਰ ਗੈਰੀ ਕਸਟਰਨ ਇਨ੍ਹਾਂ ਸਾਰਿਆ 'ਚੋਂ ਕਾਫੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।
ਇੰਡੀਆ ਪੀਮੀਅਰ ਲੀਗ (ਆਈ.ਪੀ.ਐੱਲ) 'ਚ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਮਾਈਕ ਹੇਸਨ ਨੇ ਵੀ ਇਸ ਬਾਰੇ 'ਚ ਰੁਚੀ ਦਿਖਾਈ ਸੀ, ਪਰ ਉਨ੍ਹਾਂ ਨੇ ਆਵੇਦਨ ਕੀਤਾ ਜਾ ਨਹੀਂ, ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ। ਹੁਣ ਰੋਚਕ ਗੱਲ ਇਹ ਹੈ ਕਿ ਇਨ੍ਹਾਂ ਦਿੱਗਜਾਂ 'ਚੋਂ ਕਿਸਨੂੰ ਕੋਚ ਚੁਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਚੋਣ ਕਮੇਟੀ ਪੈਨਲ ਦੇ ਪ੍ਰਧਾਨ ਸਾਬਕਾ ਭਾਰਤੀ ਕਪਤਾਨ ਕਪਿਲ ਦੇ ਹਨ, ਜਦਕਿ ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸੁਵਾਮੀ ਇਸਦੇ ਬਾਕੀ ਮੈਂਬਰ ਹਨ।