BCCI ਚੈਂਪੀਅਨਜ਼ ਟਰਾਫ਼ੀ, ਟੀ-20 ਵਿਸ਼ਵ ਕੱਪ ਤੇ ਵਨ-ਡੇ ਵਰਲਡ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ ਪੇਸ਼
Monday, Jun 21, 2021 - 11:28 AM (IST)
ਨਵੀਂ ਦਿੱਲੀ— ਹਰੇਕ ਦੋ ਸਾਲਾਂ ’ਚ ਵੱਡੇ ਟੂਰਨਾਮੈਂਟ ਆਯੋਜਿਤ ਕਰਨ ਦੇ ਪ੍ਰਤੀ ਆਸਵੰਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 2024 ਤੋਂ ਸ਼ੁਰੂ ਹੋਣ ਵਾਲੇ 8 ਸਾਲ ਦੇ ਟੂਰਨਾਮੈਂਟ ਚੱਕਰ ’ਚ ਐਤਵਾਰ ਨੂੰ ਛੋਟੇ ਫ਼ਾਰਮੈਟ ਦੇ ਦੋਵੇਂ ਵਿਸ਼ਵ ਕੱਪ ਦੇ ਇਲਾਵਾ ਤਿੰਨ ਆਲਮੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਦਾ ਦਾਅਵਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਬੀ. ਸੀ. ਸੀ. ਆਈ. ਦੀ ਚੋਟੀ ਦੀ ਪਰਿਸ਼ਦ ਦੀ ਬੈਠਕ ’ਚ ਕੀਤਾ ਗਿਆ। ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਨੇ ਚੈਂਪੀਅਨਜ਼ ਟਰਾਫ਼ੀ, ਇਕ ਟੀ-20 ਵਰਲਡ ਕੱਪ ਤੇ ਇਕ ਵਨ-ਡੇ ਵਰਲਡ ਕੱਪ ਦੀ ਮੇਜ਼ਬਾਨੀ ਲਈ ਬੋਲੀ ਲਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : 'ਦਿ ਗ੍ਰੇਟ ਖਲੀ' ਦੀ ਮਾਂ ਦਾ ਦਿਹਾਂਤ, ਲੁਧਿਆਣਾ ਦੇ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਇਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਹਾਂ, ਅਸੀਂ 2025 ’ਚ ਚੈਂਪੀਅਨਜ਼ ਟਰਾਫ਼ੀ ਦੇ ਇਲਾਵਾ 2028 ’ਚ ਹੋਣ ਵਾਲੇ ਟੀ-20 ਵਰਲਡ ਕੱਪ ਤੇ 2031 ’ਚ ਹੋਣ ਵਾਲੇ ਵਨ-ਡੇ ਵਰਲਡ ਕੱਪ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਾਂਗੇ। ਚੋਟੀ ਦੀ ਪਰਿਸ਼ਦ ਇਸ ’ਤੇ ਸਿਧਾਂਤਕ ਤੌਰ ਸਹਿਮਤ ਹੈ।
ਇਹ ਵੀ ਪੜ੍ਹੋ : ਓਲੰਪਿਕ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਇੰਨੇ ਕਰੋੜ ਰੁਪਏ ਦੇਵੇਗਾ BCCI
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ ਅਗਲੇ ਭਵਿੱਖ ਦਾ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ’ਚ ਚੈਂਪੀਅਨਸ ਟਰਾਫ਼ੀ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਦਾ 2017 ਦੇ ਬਾਅਦ ਆਯੋਜਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਨੇ ਪਿਛਲੇ ਸੈਸ਼ਨ ’ਚ ਰਣਜੀ ਟਰਾਫ਼ੀ ਰੱਦ ਹੋਣ ਕਾਰਨ ਘਰੇਲੂ ਖਿਡਾਰੀਆਂ ਦੇ ਮੁਆਵਜ਼ੇ ਦੇ ਤੌਰ ਤਰੀਕਿਆਂ ਨੂੰ ਤੈਅ ਕਰਨ ਲਈ 10 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।