ਅੰਪਾਇਰਾਂ ਅਤੇ ਸਕੋਰਰਸ ਲਈ ਖ਼ੁਸ਼ਖ਼ਬਰੀ, BCCI ਨੇ ਲਿਆ ਇਹ ਅਹਿਮ ਫ਼ੈਸਲਾ

12/25/2020 10:32:21 AM

ਅਹਿਮਦਾਬਾਦ (ਵਾਰਤਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨਾਲ ਜੁੜੇ ਅੰਪਾਇਰਾਂ ਅਤੇ ਸਕੋਰਰ ਦੀ ਸੇਵਾਮੁਕਤ ਹੋਣ ਦੀ ਉਮਰ 55 ਤੋਂ ਵਧਾ ਕੇ 60 ਸਾਲ ਕਰ ਦਿੱਤੀ ਗਈ ਹੈ। ਬੀ.ਸੀ.ਸੀ.ਆਈ. ਨਾਲ ਫਿਲਹਾਲ 140 ਅੰਪਾਇਰ ਹਨ। 2002 ਵਿੱਚ ਬੋਰਡ ਨੇ ਅੰਪਾਇਰਾਂ ਦੇ ਸੇਵਾਮੁਕਤ ਹੋਣ ਦੀ ਉਮਰ 55 ਕੀਤੀ ਸੀ, ਜਦੋਂਕਿ ਅੰਤਰਰਾਸ਼ਟਰੀ ਮੈਚਾਂ ਵਿੱਚ ਅੰਪਾਇਰਿੰਗ ਕਰਣ ਵਾਲਿਆਂ ਦੀ ਉਮਰ 58 ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ

ਬੀ.ਸੀ.ਸੀ.ਆਈ. ਦੇ ਅਧਿਕਾਰੀ ਨੇ ਕਿਹਾ, ‘ਇਸ ਫ਼ੈਸਲੇ ਨਾਲ ਕਈ ਅੰਪਾਇਰਾਂ ਨੂੰ ਫ਼ਾਇਦਾ ਮਿਲੇਗਾ ਜੋ ਸਰੀਰਕ ਰੂਪ ਤੋਂ ਫਿੱਟ ਹਨ ਅਤੇ ਲਗਾਤਾਰ ਸੇਵਾ ਦੇਣ ਵਿੱਚ ਸਮਰਥ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਕੁੱਝ ਅੰਪਾਇਰਾਂ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਨੂੰ ਪੱਤਰ ਲਿਖ ਕੇ ਸੇਵਾਮੁਕਤ ਹੋਣ ਦੀ ਮਿਆਦ ਵਧਾ ਕੇ 60 ਕਰਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: PM ਮੋਦੀ ਅੱਜ 9 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਭੇਜਣਗੇ 18 ਹਜ਼ਾਰ ਕਰੋੜ ਰੁਪਏ

ਦੱਸ ਦੇਈਏ ਕਿ 24 ਦਸੰਬਰ ਯਾਨੀ ਵੀਰਵਾਰ ਨੂੰ ਬੀ.ਸੀ.ਸੀ.ਆਈ. ਨੇ ਅਹਿਮਦਾਬਾਦ ਵਿਚ ਆਪਣੀ 89ਵੀਂ  ਸਾਲਾਨਾ ਆਮ ਬੈਠਕ ਵਿਚ ਆਈ.ਪੀ.ਐਲ. ਦੀਆਂ ਟੀਮਾਂ ਦੀ ਗਿਣਤੀ 2022 ਵਿਚ ਵਧਾ ਕੇ 10 ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਆਈ.ਪੀ.ਐਲ. ਸੰਚਾਲਨ ਪਰਿਸ਼ਦ ਨੂੰ ਇਸ ਬਾਰੇ ਵਿਚ ਕੰਮ ਕਰਨ ਲਈ ਕਿਹਾ ਗਿਆ ਹੈ। ਆਈ.ਪੀ.ਐਲ. ਵਿਚ ਫਿਲਹਾਲ 8 ਟੀਮਾਂ ਹਿੱਸਾ ਲੈਂਦੀਆਂ ਹਨ, ਜਿਨ੍ਹਾਂ ਵਿਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ, ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਜ਼, ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਸ਼ਾਮਲ ਹਨ। 

ਇਹ ਵੀ ਪੜ੍ਹੋ: ਵਰਕ ਲੋਡ ਰਿਪੋਰਟ : ਦਹਾਕੇ ਦੇ ਸਭ ਤੋਂ ਬਿਜ਼ੀ ਪਲੇਅਰ ਰਹੇ ਵਿਰਾਟ ਕੋਹਲੀ, ਇੰਨੇ ਦਿਨ ਖੇਡੇ ਕ੍ਰਿਕਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News