ਨਵੀਆਂ IPL ਟੀਮਾਂ ਨੂੰ ਲੈ ਕੇ BCCI ਦੀ ਤਿਆਰੀ ਪੂਰੀ, ਅਕਤੂਬਰ ਦੇ ਇਸ ਦਿਨ ਹੋਵੇਗੀ ਨੀਲਾਮੀ
Tuesday, Sep 14, 2021 - 05:16 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਅਜੇ ਆਪਣੇ ਅੰਜਾਮ ਤਕ ਨਹੀਂ ਪਹੁੰਚਿਆ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਗਲੇ ਸੀਜ਼ਨ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਗਲੇ ਸਾਲ ਆਈ. ਪੀ. ਐੱਲ. 'ਚ ਦੋ ਨਵੀਆਂ ਟੀਮਾਂ ਨੂੰ ਸ਼ਾਮਲ ਕੀਤਾ ਜਾਣਾ ਤੈਅ ਹੈ ਜਿਸ ਕਰਕੇ ਟੂਰਨਾਮੈਂਟ 10 ਟੀਮ ਵਾਲੀ ਪ੍ਰਤੀਯੋਗਿਤਾ ਬਣ ਜਾਵੇਗਾ। ਨਵੀਂ ਜਾਣਕਾਰੀ ਮੁਤਾਬਕ ਦੋ ਨਵੀਆਂ ਫ਼੍ਰੈਚਾਈਜ਼ੀਆਂ ਲਈ ਨੀਲਾਮੀ 17 ਅਕਤੂਬਰ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Birthday Special : ਧਾਕੜ ਸੂਰਯਕੁਮਾਰ ਯਾਦਵ ਨਾਲ ਜੁੜੇ ਕੁਝ ਰੌਚਕ ਫੈਕਟਸ 'ਤੇ ਪਾਓ ਇਕ ਝਾਤ
ਇਕ ਨਿਊਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀ. ਸੀ. ਸੀ. ਆਈ. ਨੇ ਪਾਰਟੀਆਂ ਨੂੰ ਤਿੰਨ ਪ੍ਰਮੁੱਖ ਤਾਰੀਖ਼ਾਂ 21 ਸਤੰਬਰ, 5 ਅਕਤੂਬਰ ਤੇ 17 ਅਕਤੂਬਰ ਬਾਰੇ ਸੂਚਿਤ ਕਰ ਦਿੱਤਾ ਹੈ। 21 ਸਤੰਬਰ ਤਕ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ, ਆਈ. ਟੀ. ਟੀ. (ਟੈਂਡਰ ਸੱਦਾ) ਦਸਤਾਵੇਜ਼ 5 ਅਕਤੂਬਰ ਤਕ ਖ਼ਰੀਦ ਲਈ ਉਪਲੱਬਧ ਹੋਵੇਗਾ ਜਦਕਿ ਨੀਲਾਮੀ 17 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਇਹ ਪੁਸ਼ਟੀ ਕੀਤੀ ਗਈ ਹੈ ਕਿ ਕੋਈ ਈ-ਨੀਲਾਮੀ ਨਹੀਂ ਹੈ ਤੇ ਸਦੀਆਂ ਪੁਰਾਣੀ ਬੋਲੀ ਪ੍ਰਕਿਰਿਆ ਦਾ ਪਾਲਨ ਕੀਤਾ ਜਾਵੇਗਾ।
ਦੋਵੇਂ ਟੀਮਾਂ ਦਾ ਆਧਾਰ ਮੁੱਲ (ਬੇਸ ਪ੍ਰਾਈਸ) ਲਗਭਗ 2000 ਕਰੋੜ ਹੋਣ ਕਾਰਨ ਨੀਲਾਮੀ ਦੇ ਅੰਤ ਤਕ ਬੀ. ਸੀ. ਸੀ. ਆਈ. ਦੇ ਘੱਟੋ-ਘੱਟ 5,000 ਕਰੋੜ ਰੁਪਏ ਤੋਂ ਵਧ ਦੀ ਰਕਮ ਨਾਲ ਅਮੀਰ ਹੋਣ ਦੀ ਉਮੀਦ ਹੈ। ਹਰੇਕ ਟੀਮ ਲਈ ਲੀਗ ਮੈਚਾਂ ਦੀ ਗਿਣਤੀ 14 ਜਾਂ 18 ਹੋਵੇਗੀ ਜਿਸ 'ਚ ਹਰੇਕ ਫ਼੍ਰੈਂਚਾਈਜ਼ੀ ਲਈ ਘੱਟੋ-ਘੱਟ 7 ਘਰੇਲੂ ਤੇ 7 ਘਰ ਤੋਂ ਬਾਹਰ ਮੈਚ ਯਕੀਨੀ ਹੋਣਗੇ। ਵਰਤਮਾਨ 'ਚ ਲੀਗ 'ਚ 8 ਟੀਮਾਂ ਹਨ ਤੇ ਹਰੇਕ ਟੀਮ ਨੂੰ 7 ਘਰੇਲੂ ਤੇ ਇੰਨੇ ਹੀ ਹੋਮ ਗ੍ਰਾਊਂਡ ਤੋਂ ਬਾਹਰ ਮੈਚ ਖੇਡਣੇ ਹੁੰਦੇ ਹਨ।
ਇਹ ਵੀ ਪੜ੍ਹੋ : ਪਾਕਿ 'ਚ ਭਾਰਤੀ ਜੂਨੀਅਰ ਟੈਨਿਸ ਖਿਡਾਰੀਆਂ ਦਾ ਰੱਖਿਆ ਜਾ ਰਿਹੈ ਵਾਧੂ ਧਿਆਨ
ਬਦਲੇ ਨਿਯਮ ਮੁਤਾਬਕ 9 ਘਰੇਲੂ ਤੇ 9 ਬਾਹਰ ਮੈਚ ਹੋਣੇ ਚਾਹੀਦੇ ਹਨ, ਪਰ ਵੱਡੀ ਵਿੰਡੋ ਦੀ ਕਮੀ ਕਾਰਨ ਇਹ ਸੰਭਾਵਨਾ ਹੈ ਕਿ ਬੀ. ਸੀ. ਸੀ. ਆਈ. 18 ਲੀਗ ਮੈਚਾਂ ਦਾ ਬਦਲ ਖੁੱਲੲਾ ਰਖੇਗਾ। ਉਪਲੱਬਧ ਵਿੰਡੋ ਦੇ ਆਧਾਰ 'ਤੇ ਲੀਗ ਮੈਚਾਂ ਦੀ ਕੁਲ ਗਿਣਤੀ 74 ਜਾਂ 94 ਹੋ ਸਕਦੀ ਹੈ। ਅਗਲੇ ਸਾਲ ਜਦੋਂ ਮੀਡੀਆ ਅਧਿਕਾਰਾਂ ਦਾ ਮੌਜੂਦਾ ਚੱਕਰ ਖ਼ਤਮ ਹੋ ਜਾਵੇਗਾ ਤਾਂ 74 ਮੈਚ ਹੋਣਗੇ ਜਿਸ 'ਚ ਸਾਰੀਆਂ ਟੀਮਾਂ ਨੂੰ 2 ਸਮੂਹਾਂ ਦੇ ਫਾਰਮੈਟ 'ਚ 7 ਘਰੇਲੂ ਤੇ 7 ਹੋਮ ਗ੍ਰਾਊਂਡ ਤੋਂ ਖੇਡਣੇ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।